ਸਿਆਸਤਖਬਰਾਂਚਲੰਤ ਮਾਮਲੇ

ਮਿਲ ਗਏ ਪੰਜਾਬ ਨੂੰ ਨਵੇਂ ਮੰਤਰੀ…

30 ਸਾਲਾਂ ਬਾਅਦ ਸਰਕਾਰ ਚ ਲੁਧਿਆਣਾ ਤੋਂ ਨਹੀਂ ਹੈ ਇਕ ਵੀ ਮੰਤਰੀ

ਲੁਧਿਆਣਾ – ਆਮ ਆਦਮੀ ਪਾਰਟੀ ਵੱਲੋਂ ਮੰਤਰੀ ਬਣਾਏ ਜਾਣ ਵਾਲੇ ਵਿਧਾਇਕਾਂ ਦੀ ਕੱਲ੍ਹ ਲਿਸਟ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਲੁਧਿਆਣਾ ਤੋਂ ਇਕ ਵੀ ਨਾਂ ਸ਼ਾਮਲ ਨਹੀਂ ਕੀਤਾ ਗਿਆ, ਹਾਲਾਂਕਿ ਆਮ ਆਦਮੀ ਪਾਰਟੀ ਨੇ ਲੁਧਿਆਣਾ ਜ਼ਿਲ੍ਹੇ ਦੀਆਂ 14 ‘ਚੋਂ 13 ਸੀਟਾਂ ਜਿੱਤੀਆਂ ਹਨ, ਜਿਨ੍ਹਾਂ ‘ਚ ਜਗਰਾਓਂ ਤੋਂ ਦੂਜੀ ਵਾਰ ਵਿਧਾਇਕ ਬਣੀ ਸਰਬਜੀਤ ਮਾਣੂੰਕੇ ਨੂੰ ਪਹਿਲਾਂ ਮੰਤਰੀ ਅਤੇ ਫਿਰ ਸਪੀਕਰ ਬਣਾਉਣ ਦੀ ਚਰਚਾ ਸੀ ਪਰ ਹੁਣ ਜਿਹੜੀ ਸੂਚੀ ਫਾਈਨਲ ਕੀਤੀ ਗਈ ਹੈ, ਉਸ ਵਿੱਚ ਮਾਣੂੰਕੇ ਜਾਂ ਲੁਧਿਆਣਾ ਤੋਂ ਇਕ ਵੀ ਵਿਧਾਇਕ ਦਾ ਨਾਂ ਸ਼ਾਮਲ ਨਹੀਂ ਹੈ। ਅਜਿਹਾ 30 ਸਾਲਾਂ ਬਾਅਦ ਹੋਵੇਗਾ ਕਿ ਕਿਸੇ ਸਰਕਾਰ ‘ਚ ਲੁਧਿਆਣਾ ਤੋਂ ਇਕ ਵੀ ਮੰਤਰੀ ਨਹੀਂ ਬਣਾਇਆ ਜਾ ਰਿਹਾ।

ਹੁਣ ਤੱਕ ਇਹ ਰਹੇ ਹਨ ਲੁਧਿਆਣਾ ਤੋਂ ਮੰਤਰੀ

ਭਾਰਤ ਭੂਸ਼ਣ ਆਸ਼ੂ

ਗੁਰਕੀਰਤ ਕੋਟਲੀ

ਸ਼ਰਨਜੀਤ ਢਿੱਲੋਂ

ਹੀਰਾ ਸਿੰਘ ਗਾਬੜੀਆ

ਮਹੇਸ਼ਇੰਦਰ ਗਰੇਵਾਲ

ਮਲਕੀਅਤ ਬੀਰਮੀ

ਰਾਕੇਸ਼ ਪਾਂਡੇ

ਹਰਨਾਮ ਦਾਸ ਜੌਹਰ

ਈਸ਼ਵਰ ਸਿੰਘ ਮੇਹਰਬਾਨ

ਮਲਕੀਅਤ ਦਾਖਾ

ਸ਼ਮਸ਼ੇਰ ਸਿੰਘ ਦੂਲੋ

ਤੇਜ ਪ੍ਰਕਾਸ਼ ਕੋਟਲੀ

.. ਤੇ ਇਹ ਹੈ ਨਵਾਂ ਮੰਤਰੀ ਮੰਡਲ

ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਟਵੀਟ ਕਰਕੇ ਕਿਹਾ, “ਪੰਜਾਬ ਦੀ ‘ਆਪ’ ਸਰਕਾਰ ‘ਚ ਹੋਣ ਵਾਲੇ ਸਾਰੇ ਮੰਤਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ।ਪੰਜਾਬ ਦੀ ਜਨਤਾ ਨੇ ਸਾਨੂੰ ਸਭ ਨੂੰ ਬਹੁਤ ਜ਼ਿੰਮੇਦਾਰੀ ਦਿੱਤੀ ਹੈ, ਸਾਡੇ ਦਿਨ-ਰਾਤ ਮਿਹਨਤ ਕਰਨ ਵਾਲਿਆਂ ਦੀ ਸੇਵਾ ਕਰਨੀ ਹੈ, ਪੰਜਾਬ ਨੂੰ ਇੱਕ ਈਮਾਨਦਾਰ ਸਰਕਾਰ ਦੀ ਦੇਣ ਹੈ। ਸਾਡਾ ਰੰਗਲਾ ਪੰਜਾਬ ਬਣਾਉਣਾ ਹੈ।”

ਨਵੇਂ ਮੰਤਰੀਆਂ ਵਿੱਚ ਦਿੜ੍ਹਬਾ ਤੋਂ ਦੂਜੀ ਵਾਰ ਵਿਧਾਇਕ ਬਣੇ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦਾ ਦਲਿਤ ਚਿਹਰਾ ਵੀ ਸ਼ਾਮਲ ਹੈ। ਉਹ ਪਿਛਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਸਨ।ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਥਾਂ ਮਿਲੇਗੀ। ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਹੋਰ ਵਿਧਾਇਕਾਂ ਵਿੱਚ ਡਾਕਟਰ ਬਲਜੀਤ ਕੌਰ, ਜੰਡਿਆਲਾ ਤੋਂ ਹਰਭਜਨ ਸਿੰਘ, ਮਾਨਸਾ ਤੋਂ ਡਾਕਟਰ ਵਿਜੇ ਸਿੰਗਲਾ, ਭੋਆ ਤੋਂ ਲਾਲ ਚੰਦ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਅਤੇ ਆਨੰਦਪੁਰ ਤੋਂ ਹਰਜੋਤ ਬੈਂਸ ਸ਼ਾਮਲ ਹਨ। ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ਵਿੱਚ 18 ਮੈਂਬਰ ਹਨ।

Comment here