ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮਿਰਚੀ ਬਾਬਾ ਸ਼ਰਧਾਲੂ ਬੀਬੀ ਨਾਲ ਜਬਰ-ਜਨਾਹ ਦੇ ਦੋਸ਼ ਚ ਗ੍ਰਿਫਤਾਰ

ਭੋਪਾਲ/ਗਵਾਲੀਅਰ- ਸਵਾਮੀ ਵੈਰਾਗਿਆਨੰਦ ਗਿਰੀ ਉਰਫ਼ ‘ਮਿਰਚੀ ਬਾਬਾ’ ਨੂੰ ਮੱਧ ਪ੍ਰਦੇਸ਼ ਦੇ ਰਾਜਧਾਨੀ ਭੋਪਾਲ ਵਿਚ ਆਪਣੀ ਇਕ ਸ਼ਰਧਾਲੂ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਗਿਆ ਹੈ ।ਗਵਾਲੀਅਰ ਦੇ ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਨੂੰ ਮੰਗਲਵਾਰ ਸਵੇਰੇ ਗਵਾਲੀਅਰ ਦੇ ਇਕ ਹੋਟਲ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ । ਪੁਲਿਸ ਦੀ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਵਲੋਂ ਸਵਾਮੀ ਗਿਰੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ‘ਤੇ ਉਸ ਖ਼ਿਲਾਫ਼ ਧਾਰਾ 376 (ਜਬਰ-ਜਨਾਹ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਬਾਅਦ ਭੋਪਾਲ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 22 ਅਗਸਤ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ । ਪੀੜਤ ਔਰਤ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਸਵਾਮੀ ਨੇ ਉਸ ਨਾਲ 17 ਜੁਲਾਈ ਨੂੰ ਭੋਪਾਲ ਵਿਚ ਜਬਰ-ਜਨਾਹ ਕੀਤਾ ਸੀ ਅਤੇ ਉਹ ਲੰਬੇ ਸਮੇਂ ਤੋਂ ਬੇਔਲਾਦ ਹੋਣ ਕਾਰਨ ਸਵਾਮੀ ਦੀ ਸੰਪਰਕ ਵਿਚ ਆਈ ਸੀ, ਜਿਸ ਨੇ ਵਾਅਦਾ ਕੀਤਾ ਸੀ ਕਿ ਕੁਝ ਮੰਤਰ-ਤੰਤਰਾਂ ਬਾਅਦ ਉਹ ਗਰਭਵਤੀ ਹੋ ਜਾਵੇਗੀ ।ਹੁਣ ਬਾਬੇ ਨੇ ਕਿਹਾ ਕਿ ਬਚੇ ਮੰਤਰਾਂ ਨਾਲ ਨਹੀਂ ,ਇੰਜ ਹੀ ਪੈਦਾ ਹੁੰਦੇ ਹਨ।

Comment here