ਮਿਆਂਮਾਰ-ਮਯਾਵਦੀ ਅਖਬਾਰ ਦੀ ਰਿਪੋਰਟ ਅਨੁਸਾਰ ਸਾਲ 2022 ਦੇ 11 ਮਹੀਨਿਆਂ ਦੌਰਾਨ ਮਿਆਂਮਾਰ ਦੇ ਯਾਂਗੋਨ-ਮੰਡਲੇ ਹਾਈਵੇ ’ਤੇ ਹੋਏ 152 ਟਰੈਫਿਕ ਹਾਦਸਿਆਂ ’ਚ 54 ਲੋਕਾਂ ਦੀ ਮੌਤ ਅਤੇ 252 ਲੋਕਾਂ ਦੀ ਜ਼ਖ਼ਮੀ ਹੋਣ ਦੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇਸ ਸਾਲ ਨਵੰਬਰ ’ਚ ਹੋਏ 10 ਸੜਕ ਹਾਦਸਿਆਂ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 20 ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸੀ। ਅਖਬਾਰ ’ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਾਲ ਜਨਵਰੀ ਤੋਂ ਨਵੰਬਰ ਦੇ ਦਰਮਿਆਨ 152 ਟਰੈਫਿਕ ਹਾਦਸਿਆਂ ਵਾਪਰੇ ਹਨ ਜਿਨ੍ਹਾਂ ’ਚੋਂ ਜਨਵਰੀ ’ਚ 9, ਫਰਵਰੀ ’ਚ 20, ਮਾਰਚ ’ਚ 15, ਅਪ੍ਰੈਲ ’ਚ 13, ਮਈ ’ਚ 15, ਜੂਨ ’ਚ 12, ਜੁਲਾਈ ’ਚ 15, ਅਗਸਤ ’ਚ 13, ਸਤੰਬਰ ’ਚ 11 ਹਾਦਸੇ ਹੋਏ। , 19 ਅਕਤੂਬਰ ਅਤੇ 10 ਨਵੰਬਰ ’ਚ ਰਿਕਾਰਡ ਕੀਤੇ ਗਏ ਹਨ। ਦੱਸ ਦੇਈਏ ਕਿ ਪਿਛਲੇ ਸਾਲ ਮਿਆਂਮਾਰ ’ਚ ਵਿੱਚ 6,420 ਟਰੈਫਿਕ ਹਾਦਸਿਆਂ ਵਿੱਚ 3,000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 8,000 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।
ਸਿਨਹੂਆ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ 587 ਕਿਲੋਮੀਟਰ ਹਾਈਵੇ, ਜੋ ਦੇਸ਼ ਦੇ ਵਪਾਰਕ ਹੱਬ ਯਾਂਗੋਨ ਅਤੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਨੂੰ ਜੋੜਦਾ ਹੈ, ਦਾ ਉਦਘਾਟਨ ਦਸੰਬਰ 2010 ਵਿੱਚ ਕੀਤਾ ਗਿਆ ਸੀ। ਮਿਆਂਮਾਰ ’ਚ ਹਾਈਵੇ ਹਾਦਸਿਆਂ ਦਾ ਜ਼ਿੰਮੇਵਾਰ ਮਨੁੱਖੀ ਗ਼ਲਤੀਆਂ ਠਹਿਰਾਇਆ ਜਾਂਦਾ ਹੈ, ਜਿਸ ਵਿੱਚ ਵੱਧ ਰਫ਼ਤਾਰ , ਲਾਪਰਵਾਹੀ ਨਾਲ ਡਰਾਈਵਿੰਗ ਅਤੇ ਸੁਸਤ ਡਰਾਇਵਿੰਗ ਸ਼ਾਮਲ ਹੈ।
Comment here