ਸਿਆਸਤਖਬਰਾਂਮਨੋਰੰਜਨ

ਮਾਹੀ ਗਿੱਲ ਨੇ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ

ਮੁੰਬਈ-‘ਹਵਾਏ’ ਨਾਲ ਡੈਬਿਊ ਕਰਨ ਵਾਲੀ ਮਾਹੀ ਗਿੱਲ ਨੇ ‘ਦੇਵ ਡੀ’, ‘ਗੁਲਾਲ’, ‘ਸਾਹਿਬ ਬੀਵੀ ਔਰ ਗੈਂਗਸਟਰ’ ਵਰਗੀਆਂ ਫ਼ਿਲਮਾਂ ਨਾਲ ਫ਼ਿਲਮ ਇੰਡਸਟਰੀ ‘ਚ ਖੁਦ ਨੂੰ ਪੱਕੇ ਪੈਰੀਂ ਕੀਤਾ। ਸਾਲ 2010 ‘ਚ ਫ਼ਿਲਮ ‘ਦੇਵ ਡੀ’ ਲਈ ਮਾਹੀ ਗਿੱਲ ਨੂੰ ਬੈਸਟ ਅਭਿਨੇਤਰੀ ਦਾ ਐਵਾਰਡ ਵੀ ਮਿਲ ਚੁੱਕਿਆ ਹੈ।ਅਦਾਕਾਰਾ ਮਾਹੀ ਗਿੱਲ ਨੇ ਅੱਜ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਾਹੀ ਗਿੱਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਨੂੰ ਪੰਜਾਬ ‘ਚ ਫੈਲਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਦਾ ਭੋਰਸਾ ਦਿੱਤਾ।
ਦੱਸ ਦਈਏ ਕਿ ਮਾਹੀ ਗਿੱਲ ਦਾ ਜਨਮ 19 ਦਸੰਬਰ 1975 ਨੂੰ ਚੰਡੀਗੜ੍ਹ ‘ਚ ਹੋਇਆ ਸੀ। ਪਾਲੀਵੁੱਡ ਤੋਂ ਬਾਲੀਵੁੱਡ ਤੱਕ ਦੇ ਉਨ੍ਹਾਂ ਦੇ ਸਫ਼ਰ ‘ਚ ਸਿੱਧੀ-ਸਾਦੀ ਲੜਕੀ ਤੋਂ ਹੌਟ ਬੇਬੀ ਬਣਨ ਦੀ ਕਹਾਣੀ ਲੁਕੀ ਹੋਈ ਹੈ। ‘ਹਵਾਏ’ ਨਾਲ ਡੈਬਿਊ ਕਰਨ ਵਾਲੀ ਮਾਹੀ ਗਿੱਲ ਨੇ ‘ਦੇਵ ਡੀ’, ‘ਗੁਲਾਲ’, ‘ਸਾਹਿਬ ਬੀਵੀ ਔਰ ਗੈਂਗਸਟਰ’ ਵਰਗੀਆਂ ਫ਼ਿਲਮਾਂ ਨਾਲ ਫ਼ਿਲਮ ਇੰਡਸਟਰੀ ‘ਚ ਖੁਦ ਨੂੰ ਪੱਕੇ ਪੈਰੀਂ ਕੀਤਾ। ਇਸ ਤੋਂ ਇਲਾਵਾ ਮਾਹੀ ਗਿੱਲ ਨੇ ਪੰਜਾਬੀ ਫ਼ਿਲਮ ‘ਮਿੱਟੀ ਵਾਜਾਂ ਮਾਰਦੀ’, ‘ਚੱਕ ਦੇ ਫੱਟੇ’, ‘ਕੈਰੀ ਆਨ ਜੱਟਾ’ ਅਤੇ ‘ਸ਼ਰੀਕ’ ‘ਚ ਵੀ ਕੰਮ ਕੀਤਾ। ਉਨ੍ਹਾਂ ਚੰਡੀਗੜ੍ਹ ‘ਚ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ ‘ਚ ਮਾਸਟਰ ਡਿਗਰੀ ਹਾਸਲ ਕੀਤੀ ਹੈ।

Comment here