ਸਿਆਸਤਖਬਰਾਂਚਲੰਤ ਮਾਮਲੇ

ਮਾਲੇਰਕੋਟਲਾ ਦੀ 109 ਸਾਲਾ ਬੇਬੇ ਨੇ ਪਾਈ ਵੋਟ

ਮਾਲੇਰਕੋਟਲਾ : ਕੁਝ ਲੋਕ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਭੁੱਲ ਨਹੀਂ ਪਾ ਰਹੇ ਉਥੇ ਹੀ ਉਨ੍ਹਾਂ ਲਈ ਇਕ ਮੇਸੇਜ ਦਿੰਦੀ ਵਿਧਾਨ ਸਭਾ ਹਲਕਾ  ਮਲੇਰਕੋਟਲਾ ਦੀ ਤੇਲੀਆਂ ਵਾਲੀ ਗਲੀ ਨੇੜੇ 786 ਚੌਕ ਦੀ ਰਹਿਣ ਵਾਲੀ 109 ਸਾਲਾ ਬੇਬੇ ਨਸੀਵਨ ਨੇ ਮਾਲੇਰਕੋਟਲਾ ਵਿਖੇ ਬੂਥ ਨੰ. 147 ਵਿਖੇ ਢੋਲ-ਢਮੱਕੇ ਦੇ ਨਾਲ ਪਾਈ। ਦੇਖਣ ਨੂੰ ਆਉਂਦਾ ਹੈ ਕਿ ਅਕਸਰ ਕੁਝ ਵੋਟਰ ਆਪਣੀ ਵੋਟ ਦੇ ਇਸਤੇਮਾਲ ਤੋਂ ਅਵੇਸਲੇ ਹੋ ਜਾਂਦੇ ਹਨ, ਜੋ ਕਿ ਆਪਣੇ ਸੰਵਿਧਾਨਿਕ ਹੱਕ ਤੋਂ ਮੂੰਹ ਮੋੜਨ ਬਰਾਬਰ ਹੈ। ਇਥੇ ਵਰਣਯੋਗ ਹੈ ਕਿ ਬੇਬੇ ਦੇ 2 ਬੇਟੇ ਅਤੇ 6 ਬੇਟੀਆ ਹਨ ਜਿਨ੍ਹਾਂ ਵਿੱਚੋਂ ਇੱਕ ਬੇਟੇ ਦੀ ਮੋਤ ਹੋ ਚੁੱਕੀ । ਦੂਜਾ ਬੇਟਾ ਮਾਸਟਰ ਫਕੀਰ ਮੁਹੰਮਦ ਜੋ ਕਿ ਆਪ ਦਿਵਿਆਂਗ ਵੋਟਰ ਹੈ। ਚੋਣ ਕਮਿਸ਼ਨ ਵੱਲੋਂ ਬਜ਼ੁਰਗ ਵੋਟਰਾਂ ਦੀ ਸਹੂਲਤ ਲਈ ਘਰ ਤੋਂ ਬੈਲੇਟ ਪੇਪਰ ਰਾਹੀਂ ਵੋਟ ਪਾਉਣ ਦੀ ਦਿੱਤੀ ਸਹੂਲਤ ਦੇ ਬਾਵਜੂਦ ਉਕਤ ਬੇਬੇ ਨੇ ਪੂਰੇ ਉਤਸਾਹ ਨਾਲ ਪਹਿਲਾਂ ਬਲਾਕ ਲੈਵਲ ਅਫਸਰ (ਬੀ.ਐਲ.ਓ) ਨੂੰ ਕਿਹਾ ਸੀ ਕਿ ਉਹ ਪਹਿਲਾ ਦੀ ਤਰ੍ਹਾਂ ਪੋਲਿੰਗ ਬੂਥ ’ਤੇ ਜਾ ਕੇ ਹੀ ਵੋਟ ਪਾਉਣਗੇ। ਬੇਬੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਕਿ ਉਹ ਅਗਲੀਆਂ ਚੋਣਾਂ ਵਿੱਚ ਵੀ ਅੱਜ ਦੀ ਤਰ੍ਹਾਂ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਉਣਗੇ।

Comment here