ਅਪਰਾਧਸਿਆਸਤਖਬਰਾਂ

ਮਾਲੇਗਾਓਂ ਧਮਾਕਾ : ਏਟੀਐਸ ਨੇ ਆਰਐਸਐਸ ਦਾ ਨਾਮ ਲੈਣ ਲਈ ਕੀਤਾ ਮਜਬੂਰ—ਗਵਾਹ

ਮੁੰਬਈ-ਬੀਤੇ ਦਿਨੀਂ ਇੱਕ ਗਵਾਹ ਨੇ 2008 ਦੇ ਮਾਲੇਗਾਓਂ ਬੰਬ ਧਮਾਕੇ ਬਾਰੇ ਵਿਸ਼ੇਸ਼ ਐਨਆਈਏ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਕੇਸ ਦੀ ਤਤਕਾਲੀ ਜਾਂਚ ਏਜੰਸੀ ਏਟੀਐਸ ਨੇ ਤਸੀਹੇ ਦਿੱਤੇ ਸਨ। ਉਸਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਏਟੀਐਸ ਨੇ ਉਸਨੂੰ ਯੋਗੀ ਆਦਿਤਿਆਨਾਥ ਅਤੇ ਆਰਐਸਐਸ ਦੇ 4 ਹੋਰਾਂ ਦੇ ਗਲਤ ਨਾਮ ਲੈਣ ਲਈ ਮਜਬੂਰ ਕੀਤਾ। ਨਿਊਜ਼ ਏਜੰਸੀ ਏਐਨਆਈ ਨੇ ਇਹ ਜਾਣਕਾਰੀ ਦਿੱਤੀ।
ਦਰਅਸਲ, ਗਵਾਹ ਨੇ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਦੇ ਸਾਹਮਣੇ ਦਿੱਤਾ ਆਪਣਾ ਬਿਆਨ ਵਾਪਸ ਲੈ ਲਿਆ ਹੈ। ਏਟੀਐਸ ਨੇ ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਕੀਤੀ ਸੀ। ਇਸ ਤੋਂ ਪਹਿਲਾਂ 22 ਦਸੰਬਰ ਨੂੰ ਇੱਥੇ ਇੱਕ ਵਿਸ਼ੇਸ਼ ਐਨਆਈਏ ਅਦਾਲਤ ਦੇ ਸਾਹਮਣੇ ਇੱਕ ਗਵਾਹ ਮੁਕਰ ਗਿਆ ਸੀ। ਉਹ ਕਥਿਤ ਤੌਰ ’ਤੇ ਇਕ ਮੀਟਿੰਗ ਵਿਚ ਸ਼ਾਮਲ ਹੋਇਆ ਸੀ, ਜਿਸ ਵਿੱਚ ਦੋਸ਼ੀ ਫੌਜੀ ਅਧਿਕਾਰੀ ਪ੍ਰਸਾਦ ਪੁਰੋਹਿਤ ਅਤੇ ਸੁਧਾਕਰ ਦਿਵੇਦੀ ਨੇ ਹਿੰਦੂਆਂ ਨਾਲ ਹੋ ਰਹੀ ‘‘ਬੇਇਨਸਾਫ਼ੀ’’ ਬਾਰੇ ਗੱਲ ਕੀਤੀ ਸੀ। ਇਸ ਮਾਮਲੇ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਵੱਲੋਂ 218 ਗਵਾਹਾਂ ’ਤੇ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ’ਚੋਂ ਹੁਣ ਤੱਕ 14 ਗਵਾਹਾਂ ਤੋਂ ਮੂੰਹ ਮੋੜ ਚੁੱਕੇ ਹਨ।
22 ਦਸੰਬਰ ਨੂੰ ਇੱਕ ਹੋਰ ਗਵਾਹ ਅਦਾਲਤ ਚ ਮੁਕਰ ਗਿਆ ਸੀ
ਸਾਲ 2007 ਵਿੱਚ ਏਟੀਐਸ ਸਾਹਮਣੇ ਦਿੱਤੇ ਇਸ ਗਵਾਹ ਦੇ ਬਿਆਨ ਮੁਤਾਬਕ ਪੁਰੋਹਿਤ ਨੇ ਫੋਨ ਕਰਕੇ ਉਸ ਨੂੰ ਨਾਸਿਕ ਵਿੱਚ ‘ਸਵਾਮੀ ਸ਼ੰਕਰਾਚਾਰੀਆ’ (ਸੁਧਾਕਰ ਦਿਵੇਦੀ) ਦੇ ‘ਦਰਸ਼ਨ’ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਗਵਾਹ ਦਿਵੇਦੀ ਨੂੰ ਮਿਲਣ ਚਲਾ ਗਿਆ। ਮੀਟਿੰਗ ਵਿੱਚ ਕੁਝ ਹੋਰ ਲੋਕ ਵੀ ਮੌਜੂਦ ਸਨ। ਇਸ ਦੌਰਾਨ ਦਿਵੇਦੀ ਨੇ ਆਪਣੇ ਲੈਪਟਾਪ ’ਤੇ ’ਹਿੰਦੂਤਵਵਾਦ’ ਦੀ ਗੱਲ ਕਰਦੀ ਸੀਡੀ ਵੀ ਚਲਾਈ ਸੀ, ਜਿਸ ’ਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰ ਦੇ ਸੀਨ ਚੱਲ ਰਹੇ ਸਨ।
ਭੋਪਾਲ ਦੀ ਸੰਸਦ ਮੈਂਬਰ ਵੀ ਸ਼ਾਮਲ ਹੈ ਮਾਲੇਗਾਓਂ ਕੇਸ ’ਚ
ਬਿਆਨ ਵਿੱਚ ਕਿਹਾ ਗਿਆ ਹੈ ਕਿ ਦਿਵੇਦੀ ਅਤੇ ਪੁਰੋਹਿਤ ਨੇ ਕਿਹਾ ਸੀ ਕਿ ਹਿੰਦੂਆਂ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਉਹ ਇਸ ਬਾਰੇ ਕੁਝ ਕਰਨ ਤੋਂ ਅਸਮਰੱਥ ਹਨ। ਬਿਆਨ ਦੇ ਅਨੁਸਾਰ, ਇੱਕ ਹੋਰ ਵਿਅਕਤੀ ਨੇ ਮੁਸਲਮਾਨਾਂ ਪ੍ਰਤੀ ਆਪਣੇ ਗੁੱਸੇ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਬੰਬ ਧਮਾਕਾ ਹੋਣਾ ਚਾਹੀਦਾ ਹੈ, ਪਰ ਬੁੱਧਵਾਰ (22 ਦਸੰਬਰ) ਨੂੰ ਗਵਾਹ ਨੇ ਵਿਰੋਧ ਕੀਤਾ। ਇਸ ਮਾਮਲੇ ਵਿੱਚ ਹੋਰ ਮੁਲਜ਼ਮਾਂ ਵਿੱਚ ਭੋਪਾਲ ਤੋਂ ਭਾਜਪਾ ਸੰਸਦ ਪ੍ਰਗਿਆ ਸਿੰਘ ਠਾਕੁਰ ਵੀ ਸ਼ਾਮਲ ਹਨ।
29 ਸਤੰਬਰ, 2008 ਨੂੰ, ਮੁੰਬਈ ਤੋਂ ਲਗਭਗ 200 ਕਿਲੋਮੀਟਰ ਦੂਰ ਉੱਤਰੀ ਮਹਾਰਾਸ਼ਟਰ ਦੇ ਮਾਲੇਗਾਓਂ ਵਿੱਚ ਇੱਕ ਮਸਜਿਦ ਦੇ ਨੇੜੇ ਹੋਏ ਧਮਾਕੇ ਵਿੱਚ ਛੇ ਲੋਕ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ।

Comment here