ਸਿਆਸਤਖਬਰਾਂ

ਮਾਲਵਿਕਾ ਸੂਦ ਕਾਂਗਰਸ ਚ ਸ਼ਾਮਲ

ਸੋਨੂੰ ਸੂਦ ਵੀ ਸੀ ਮੌਕੇ ਤੇ ਹਾਜ਼ਰ

ਮੋਗਾ-ਫ਼ਿਲਮ ਅਦਾਕਾਰ ਤੇ ਸਮਾਜਸੇਵੀ ਸੋਨੂੰ ਸੂਦ ਦਾ ਪਰਿਵਾਰ ਕਈ ਦਿਨਾਂ ਦੀ ਘੈਂਸ ਘੈਂਸ ਮਗਰੋਂ ਕਾਂਗਰਸ ਚ ਚਲਾ ਗਿਆ, ਪਹਿਲਾਂ ਚਰਚਾ ਹੋ ਰਹੀ ਸੀ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ, ਪਰ ਅੱਜ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਕਾਂਗਰਸ ਵਿੱਚ ਸ਼ਾਮਲ ਹੋ ਗਈ । ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ। ਇਸ ਦੌਰਾਨ ਸੋਨੂੰ ਸੂਦ ਵੀ ਹਾਜ਼ਰ ਸਨ। ਹੁਣ ਚਰਚਾ ਹੋ ਰਹੀ ਹੈ ਕਿ ਮਾਲਵਿਕਾ ਮੋਗਾ ਤੋਂ ਕਾਂਗਰਸ ਦੀ ਉਮੀਦਵਾਰ ਹੋ ਸਕਦੀ ਹੈ। ਸੋਨੂੰ ਸੂਦ ਦੇ ਰਾਜਨੀਤੀ ਵਿੱਚ ਸਰਗਰਮ ਹੋਣ ਦੀਆਂ ਖ਼ਬਰਾਂ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਸਨ। ਉਹ ਮੋਗਾ ਵਿੱਚ ਕਈ ਸਮਾਜ ਸੇਵੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਸੀ। ਹਾਲਾਂਕਿ ਖੁਦ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੀ ਭੈਣ ਨੂੰ ਅੱਗੇ ਵਧਾਇਆ ਹੈ। ਸਿਆਸੀ ਲਾਲਸਾ ਦੇ ਚਲਦਿਆਂ ਹੀ ਸੋਨੂੰ ਸੂਦ ਤੋਂ ਚੋਣ ਕਮਿਸ਼ਨ ਨੇ ਪੰਜਾਬ ਆਈਕਨ ਦਾ ਅਹੁਦਾ ਵੀ ਵਾਪਸ ਲੈ ਲਿਆ ਸੀ।

 

Comment here