ਸਿਆਸਤਖਬਰਾਂਦੁਨੀਆ

ਮਾਲਦੀਵ ਨੇ ਚੀਨ ਦੇ ਕਈ ਪ੍ਰੋਜੈਕਟ ਰੋਕੇ

ਮਾਲੇ/ਕੋਲੰਬੋ- ਡਰੈਗਨ ਨੂੰ ਮਾਲਦੀਵ ਨੇ ਵੱਡਾ ਝਟਕਾ ਦਿੱਤਾ ਹੈ। ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਕਿਹਾ ਕਿ ਮਾਲਦੀਵ ਨੇ ਕੁਝ ਚੀਨੀ ‘ਟਾਪੂ ਪ੍ਰਾਜੈਕਟਾਂ’ ਨੂੰ ਰੋਕ ਦਿੱਤਾ ਹੈ ਕਿਉਂਕਿ ਸੱਤਾ ‘ਤੇ ਕਾਬਜ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐੱਮ. ਡੀ. ਪੀ.) ਨੇ 2018 ਦੀਆਂ ਰਾਸ਼ਟਪਤੀ ਚੋਣਾਂ ਲਈ ਇਹ ਵਾਅਦਾ ਕੀਤਾ ਸੀ। ਨਸ਼ੀਦ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਭਾਰਤ ਨੇ ਕਿਸੇ ਵੀ ਤਰ੍ਹਾਂ ਨਾਲ ਬੁਨਿਆਦੀ ਢਾਂਚਾ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਦਾ ਪੱਖ ਲਿਆ ਹੈ। ਸੰਸਦ ਦੇ ਵਰਤਮਾਨ ਪ੍ਰਧਾਨ ਨਸ਼ੀਦ ਨੇ ਕਿਹਾ ਕਿ ਐੱਮ ਡੀ. ਪੀ. ਪਾਰਟੀ ਸੱਤਾ ‘ਚ ਆਈ ਹੈ, ਸਰਕਾਰ ਮਾਲਦੀਪ ‘ਚ ਟਾਪੂ ਰਿਸਾਰਟਸ ‘ਚ ਕੁਝ ਚੀਨੀ ਪ੍ਰਾਜੈਕਟ ‘ਤੇ ਪਹਿਲਾਂ ਹੀ ਰੋਕ ਲਗਾ ਚੁੱਕੀ ਹੈ। ਨਸ਼ੀਦ ਨੇ ਆਪਣੇ ਚਾਰ ਰੋਜ਼ਾ ਕੋਲੰਬੋ ਦੀ ਅਧਿਕਾਰਤ ਯਾਤਰਾ ਦੇ ਦੌਰਾਨ ਇੰਟਰਵਿਊ ‘ਚ ਕਿਹਾ ਕਿ ਰਿਸਾਰਟਸ ਦੀ ਉਸਾਰੀ ਤੇ ਹੋਰਨਾਂ ਟਾਪੂਆਂ ਦੀ ਮਾਲਕੀ ਫਿਰ ਤੋਂ ਸਵਾਲਾਂ ਦੇ ਘੇਰੇ ‘ਚ ਹਨ। ਉਨ੍ਹਾਂ ਕਿਹਾ ਸੀ, ‘ਚੀਨੀ ਕੰਪਨੀਆਂ ਵਲੋਂ ਉਸਾਰੀ ਦੇ ਵੱਖ-ਵੱਖ ਪੜਾਅ ‘ਚ ਲਗਭਗ 6 ਤੋਂ 7 ਟਾਪੂ ਹਨ ਪਰ ਉਸਾਰੀ ਦਾ ਕੰਮ ਅਜੇ ਵੀ ਲੰਬੇ ਸਮੇਂ ਤੋਂ ਬੰਦ ਹੈ ਤੇ ਇਨ੍ਹਾਂ ਟਾਪੂਆਂ ਦੇ ਮਾਲਕੀ ਟੈਂਡਰ ਨੂੰ ਲੈ ਕੇ ਅਦਾਲਤ ‘ਚ ਚਰਚਾ ਕਰਨੀ ਹੈ।’

Comment here