ਸਿਆਸਤਖਬਰਾਂਦੁਨੀਆ

ਮਾਰਚ ਦਾ ਮਕਸਦ ਹਕੀਕੀ ਆਜ਼ਾਦੀ ਨੂੰ ਹਾਸਲ ਕਰਨਾ : ਇਮਰਾਨ

ਇਸਲਾਮਾਬਾਦ-ਆਪਣੇ ਰਾਜਨੀਤਿਕ ਵਿਰੋਧੀਆਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਸ਼ ਲਗਾਇਆ ਕਿ ਉਹ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਅਤੇ ਦੇਸ਼ ਦੀ ਫੌਜ ਵਿਚਾਲੇ ਟਕਰਾਅ ਦੀ ਸਾਜ਼ਿਸ਼ ਕਰ ਰਹੇ ਹਨ। ਖਾਨ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਦਾ ਮਕਸਦ ਮਾਰਚ ਦੇ ਰਾਹੀਂ ਹਕੀਕੀ ਆਜ਼ਾਦੀ (ਅਸਲ ਆਜ਼ਾਦੀ) ਨੂੰ ਪ੍ਰਾਪਤ ਕਰਨਾ ਹੈ।ਸ਼ਰੀਫ਼ ਨੇ ਖਾਨ ਦੇ ਇਸ ਮਾਰਚ ‘ਤੇ ਤੰਜ ਕੱਸਦੇ ਕਿਹਾ ਕਿ ਪਾਰਟੀ 2000 ਲੋਕਾਂ ਦੀ ਭੀੜ ਇਕੱਠੀ ਕਰਨ ਦੇ ਵੀ ਸਮਰੱਥ ਨਹੀਂ ਹੈ, ਜਦਕਿ 10 ਲੱਖ ਲੋਕਾਂ ਨੂੰ ਇਕੱਠਾ ਕਰਨ ਦਾ ਦਾਅਵਾ ਕਰ ਰਹੀ ਹੈ।
ਖਾਨ ਦੇ ਅਨੁਸਾਰ ਆਜ਼ਾਦ ਅਤੇ ਨਿਰਪੱਖ ਚੋਣਾਂ ਤੁਰੰਤ ਕਰਵਾਈਆਂ ਜਾਣ ‘ਤੇ ਹੀ ਹਕੀਕੀ ਆਜ਼ਾਦੀ ਸੰਭਵ ਹੈ ਅਤੇ ਉਹ ਦੇਸ਼ ਦੀ ਸਥਾਪਨਾ (ਫੌਜ) ਦੇ iਖ਼ਲਾਫ਼ ਨਹੀਂ ਹੈ। ਹਕੀਕੀ ਅਜ਼ਾਦੀ ਮਾਰਚ ਦੇ ਪੰਜਵੇਂ ਦਿਨ ਗੁਜਰਾਂਵਾਲਾ ਵਿੱਚ ਖ਼ਾਨ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਖਾਨ ਨੇ ਆਪਣੇ ਰਾਜਨੀਤਿਕ ਵਿਰੋਧੀਆਂ-ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ iਖ਼ਲਾਫ਼ ਤਿੱਖਾ ਹਮਲਾ ਜਾਰੀ ਰੱਖਿਆ। ਖਾਨ ਨੇ ਦੋਸ਼ ਲਗਾਇਆ, ”ਉਹ ਲੋਕ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਪੀ.ਟੀ.ਆਈ. ਅਤੇ ਫੌਜ ਵਿਚਾਲੇ ਟਕਰਾਅ ਦੀ ਸਾਜ਼ਿਸ਼ ਰਚ ਰਹੇ ਹਨ।
ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ, ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ, ਜਦੋਂ ਤੁਸੀਂ ਵਾਪਸ ਆਓਗੇ ਤਾਂ ਮੈਂ ਤੁਹਾਨੂੰ ਤੁਹਾਡੇ ਹੀ ਚੋਣ ਖੇਤਰ ‘ਚ ਹਰਾ ਦੇਵਾਂਗਾ। ਉਨ੍ਹਾਂ ਨੇ ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਉਹ ਪਾਕਿਸਤਾਨ ਪਰਤਣਗੇ ਤਾਂ “ਅਸੀਂ ਤੁਹਾਨੂੰ ਏਅਰਪੋਰਟ ਤੋਂ ਅਦਿਆਲਾ ਜੇਲ੍ਹ ਲੈ ਜਾਵਾਂਗੇ”।
ਖਾਨ ਨੇ ਸਾਬਕਾ ਰਾਸ਼ਟਰਪਤੀ ਅਤੇ ਪਾਕਿਸਤਾਨ ਪੀਪੁਲਜ਼ ਪਾਰਟੀ (ਪੀਪੀਪੀ) ਦੇ ਨੇਤਾ ਜ਼ਰਦਾਰੀ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਭੁੱਟੋ-ਜ਼ਰਦਾਰੀ ਪਰਿਵਾਰ ਦੇ ਰਵਾਇਤੀ ਗੜ੍ਹ ਸਿੰਧ ਵਿੱਚ ਉਨ੍ਹਾਂ ਦੇ (ਖਾਨ) ਆਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਖਾਨ ਨੇ ਕਿਹਾ, ”ਜ਼ਰਦਾਰੀ ਨੂੰ ਧਿਆਨ ਨਾਲ ਸੁਣੋ, ਮੈਂ ਸਿੰਧ ਆ ਰਿਹਾ ਹਾਂ।’’

Comment here