ਜਲੰਧਰ-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਉਹ ਮਾਫੀਆ ਖਿਲ਼ਾਫ ਲੜ ਰਹੇ ਹਨ ਤੇ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ 2-3 ਮਹੀਨੇ ਪਹਿਲਾਂ ਸਮਝ ਨਹੀਂ ਆਉਂਦਾ ਸੀ ਕਿ ਸਿੱਧੂ ਨੇ ਅਸਤੀਫਾ ਕਿਉਂ ਦਿੱਤਾ ਸੀ, ਅੱਜ ਆ ਗਿਆ ਹੋਣਾ ਹੈ। ਹੁਣ ਸਮਝ ਆਉਂਦੀ ਹੈ ਕਿ 75-25 ਚੱਲ ਰਹੀ ਸੀ ਜਾਂ ਨਹੀਂ। ਇਸੇ 75-25, ਮਾਫੀਏ ਨਾਲ ਮੈਂ ਲੜਦਾ ਰਿਹਾ ਹਾਂ ਤੇ ਲੜਦਾ ਰਹਾਂਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਰਲ ਕੇ ਇਕ ਦੂਜੇ ਨੂੰ ਬਚਾਉਂਦੇ ਰਹੇ। ਇਹ ਲੁਕਿਆ ਹੋਇਆ ਮਾਫਿਆ ਹੈ। ਕੈਪਟਨ ਇਹ ਦੱਸਣ ਕਿ ਉਹ ਚਾਰ ਸਾਲ ਸੁੱਤਾ ਪਿਆ ਸੀ। ਇਸ ਨੇ ਸਿਰਫ ਆਪਣੀ ਜਾਨ ਬਚਾਈ, ਹੋਰ ਕੁਝ ਨਹੀਂ ਕੀਤਾ।
ਮਾਫੀਆ : ਕੈਪਟਨ ਤੇ ਬਾਦਲ ਇਕ-ਦੂਜੇ ਨੂੰ ਬਚਾਉਂਦੇ ਰਹੇ – ਸਿੱਧੂ

Comment here