ਅਪਰਾਧਖਬਰਾਂਚਲੰਤ ਮਾਮਲੇ

ਮਾਫੀਆ ਅਤੀਕ ਅਹਿਮਦ ਦੀ ਜਾਇਦਾਦ ਕੁਰਕ

ਪ੍ਰਯਾਗਰਾਜ-ਗੁਜਰਾਤ ਦੀ ਅਹਿਮਦਾਬਾਦ ਜੇਲ੍ਹ ’ਚ ਬੰਦ ਅਤੀਕ ਅਹਿਮਦ ਖਿਲਾਫ਼ ਪ੍ਰਯਾਗਰਾਜ ਦੇ ਧੂਮਨਗੰਜ ਥਾਣੇ ’ਚ 100 ਦੇ ਕਰੀਬ ਮੁਕੱਦਮੇ ਦਰਜ ਹਨ। ਪ੍ਰਯਾਗਰਾਜ ਜ਼ਿਲ੍ਹਾ ਮੈਜਿਸਟਰੇਟ ਦੇ 21 ਨਵੰਬਰ 2022 ਦੇ ਕੁਰਕੀ ਦੇ ਆਦੇਸ਼ ਦੇ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੀ ਟੀਮ ਨੇ ਮਾਫੀਆ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੀ ਅਚੱਲ ਜਾਇਦਾਦ ਬੁੱਧਵਾਰ ਨੂੰ ਕੁਰਕ ਕੀਤੀ, ਜਿਸ ਦੀ ਅਨੁਮਾਨਤ ਕੀਮਤ 123 ਕਰੋੜ 28 ਲੱਖ ਰੁਪਏ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਪੁਲਸ ਸੁਪਰਡੈਂਟ ਸੰਤੋਸ਼ ਕੁਮਾਰ ਮੀਣਾ ਨੇ ਦੱਸਿਆ ਕਿ ਆਈ.ਐੱਸ.-227 ਗਿਰੋਹ ਦੇ ਸਰਗਨਾ ਅਤੇ ਹਿਸਟਰੀਸ਼ੀਟਰ ਅਪਰਾਧੀ ਅਤੀਕ ਅਹਿਮਦ ਵਲੋਂ ਅਪਰਾਧ ਜਗਤ ਤੋਂ ਕਮਾਏ ਪੈਸਿਆਂ ਨਾਲ ਆਪਣੇ ਪਿਤਾ ਸਵ. ਹਾਜੀ ਫਿਰੋਜ਼ ਅਤੇ ਚਾਚਾ ਉਸਮਾਨ ਅਹਿਮਦ ਦੇ ਨਾਮ ’ਤੇ ਖਰੀਦੀ ਗਈ ਜਾਇਦਾਦ ਕੁਰਕ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੁਰਕ ਕੀਤੀ ਗਈ ਜਾਇਦਾਦ ਦੀ ਅਨੁਮਾਨਤ ਕੀਮਤ 1 ਅਰਬ 23 ਕਰੋੜ 28 ਲੱਖ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਕੁਰਕ ਕੀਤੀ ਗਈ ਜਾਇਦਾਦ ’ਚ ਝੂੰਸੀ ਸਥਿਤ ਗ੍ਰਾਮ ਹਵੇਲੀਆ ’ਚ 76 ਕਰੋੜ 16 ਲੱਖ ਰੁਪਏ ਮੁੱਲ ਦੀ 1.82 ਹੈਕਟੇਅਰ ਜ਼ਮੀਨ ਅਤੇ ਇਸੇ ਪਿੰਡ ’ਚ 47.12 ਕਰੋੜ ਰੁਪਏ ਮੁੱਲ ਦੀ 1.13 ਹੈਕਟੇਅਰ ਜ਼ਮੀਨ ਸ਼ਾਮਲ ਹੈ। ਦੱਸਣਯੋਗ ਹੈ ਕਿ ਅਤੀਕ ਅਹਿਮਦ, ਪ੍ਰਯਾਗਰਾਜ ਦੀ ਸ਼ਹਿਰ ਪੱਛਮੀ ਸੀਟ ਤੋਂ ਲਗਾਤਾਰ 5 ਵਾਰ ਵਿਧਾਇਕ ਰਿਹਾ ਹੈ ਅਤੇ ਇਸ ਨੇ ਸਮਾਜਵਾਦੀ ਪਾਰਟੀ ਦੇ ਟਿਕਟ ’ਤੇ 2004 ’ਚ ਫੂਲਪੁਰ ਲੋਕ ਸਭਾ ਸੀਟ ਦੀ ਚੋਣ ਜਿੱਤੀ ਸੀ।

Comment here