ਪਿਓਂਗਯਾਂਗ-ਰੇਡੀਓ ਫਰੀ ਏਸ਼ੀਆ ਦੀ ਰਿਪੋਰਟ ਅਨੁਸਾਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਮ ‘ਬੰਬ’, ‘ਗੰਨ’ ਅਤੇ ‘ਸੈਟੇਲਾਈਟ’ ਰੱਖਣ ਲਈ ਕਿਹਾ ਗਿਆ ਹੈ। ਅਜਿਹੇ ਨਾਵਾਂ ਨੂੰ ‘ਦੇਸ਼ਭਗਤੀ ਭਰਪੂਰ’ ਦੱਸਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਵਧੇਰੇ ਵਿਚਾਰਧਾਰਕ ਅਤੇ ਫ਼ੌਜੀ ਨਾਮ ਰੱਖਣੇ ਚਾਹੀਦੇ ਹਨ। ਬਹੁਤ ਜ਼ਿਆਦਾ ਸਾਦਗੀ ਵਾਲੇ ਨਾਮਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਰਿਪੋਰਟ ’ਚ ਇਹ ਦਾਅਵਾ ਸਥਾਨਕ ਲੋਕਾਂ ਨਾਲ ਗੱਲਬਾਤ ਦੇ ਆਧਾਰ ’ਤੇ ਕੀਤਾ ਗਿਆ। ਇਸ ਤੋਂ ਪਹਿਲਾਂ ਉੱਤਰੀ ਕੋਰੀਆ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਦੱਖਣੀ ਕੋਰੀਆ ਦੇ ਹੋਰ ਪਿਆਰੇ ਨਾਵਾਂ ਜਿਵੇਂ ਏ. ਆਰ.ਈ. (ਪਿਆਰ ਕਰਨ ਯੋਗ) ਅਤੇ ਐਸ.ਯੂ. ਐਮ.ਆਈ. (ਬਹੁਤ ਸੁੰਦਰ), ਵਰਗੇ ਸਿਰਲੇਖ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਪਰ ਹੁਣ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਨਾਵਾਂ ਵਾਲੇ ਲੋਕਾਂ ਨੂੰ ਦੇਸ਼ ਭਗਤੀ ਅਤੇ ਵਿਚਾਰਧਾਰਾ ਵਾਲੇ ਹੋਰ ਨਾਂ ਰੱਖਣੇ ਪੈਣਗੇ। ਅਜਿਹਾ ਨਾ ਕਰਨ ਵਾਲਿਆਂ ’ਤੇ ਜੁਰਮਾਨਾ ਲਗਾਇਆ ਜਾਵੇਗਾ।
ਇਨਕਾਰ ਕਰਨ ਵਾਲਿਆਂ ’ਤੇ ਲੱਗੇਗਾ ਜੁਰਮਾਨਾ
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਚਾਹੁੰਦੇ ਹਨ ਕਿ ਮਾਪੇ ਆਪਣੇ ਬੱਚਿਆਂ ਦੇ ਨਾਮ ਪੀ.ਓ.ਕੇ.-2 (ਬੰਬ), ਚੁੰਗ ਸਿਮ (ਵਫ਼ਾਦਾਰੀ) ਅਤੇ ਯੂ.ਆਈ. ਸੌਗ (ਸੈਟੇਲਾਈਟ) ਦੀ ਤਰਜ਼ ’ਤੇ ਰੱਖਣ। ਜੇਕਰ ਕੋਈ ਵਿਅਕਤੀ ਅਜਿਹਾ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ‘ਸਮਾਜ ਵਿਰੋਧੀ’ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਇਸ ਹੁਕਮ ਦੀ ਪਾਲਣਾ ਕਰਨ ਲਈ ਪਿਛਲੇ ਮਹੀਨੇ ਤੋਂ ਦੇਸ਼ ਭਰ ਦੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕੋਲ ਇਸ ਸਾਲ ਦੇ ਅੰਤ ਤੱਕ ਨਾਮ ਠੀਕ ਕਰਨ ਦਾ ਸਮਾਂ ਹੈ। ਲੋਕਾਂ ਨੂੰ ਕਿਹਾ ਗਿਆ ਸੀ ਕਿ ਇਨਕਲਾਬੀ ਮਾਪਦੰਡਾਂ ਨੂੰ ਪੂਰਾ ਕਰਨ ਲਈ, ਉਹਨਾਂ ਦੇ ਨਾਵਾਂ ਵਿੱਚ ਸਿਆਸੀ ਅਰਥ ਹੋਣੇ ਚਾਹੀਦੇ ਹਨ।
Comment here