ਸਿਆਸਤਖਬਰਾਂਚਲੰਤ ਮਾਮਲੇ

ਮਾਨ ਵੱਲੋਂ ਨੌਜਵਾਨਾਂ ਨੂੰ ਅੰਤਰ ਰਾਸ਼ਟਰੀ ਨੌਜਵਾਨ ਦਿਵਸ ਦੀਆਂ ਵਧਾਈਆਂ

ਚੰਡੀਗੜ੍ਹ-ਦੁਨੀਆ ਭਰ ‘ਚ ਹਰ ਸਾਲ 12 ਅਗਸਤ ਨੂੰ ਅੰਤਰਾਸ਼ਟਰੀ ਯੁਵਾ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਦੁਨੀਆਭਰ ‘ਚ ਹਰ ਸਾਲ 12 ਅਗਸਤ ਨੂੰ ਅੰਤਰਾਸ਼ਟਰੀ ਯੁਵਾ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਭਾਰਤ ‘ਚ ਹਰ ਸਾਲ 12 ਜਨਵਰੀ ਨੂੰ ‘ਰਾਸ਼ਟਰੀ ਯੁਵਾ ਦਿਵਸ’ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਨੌਜਵਾਨਾਂ ਨੂੰ ਪਛਾਣ ਦਿਵਾਉਣ ਤੇ ਉਨ੍ਹਾਂ ਦੇ ਕੰਮ ਦੀ ਸਹਾਰਨਾ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੌਕੇ ਮੁੱਖ ਮੰਤਰ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਟਵਿੱਟ ਕੀਤਾ ਹੈ-
“ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁੱਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ”
ਨੌਜਵਾਨ ਹਰ ਇੱਕ ਦੇਸ਼ ਦੀ ਸਭ ਤੋਂ ਵੱਡੀ ਤਾਕਤ ਨੇ…ਨੌਜਵਾਨੀ ਦਾ ਜੋਸ਼ ਜਜ਼ਬਾ ਤੇ ਮਿਹਨਤ ਹੀ ਦੇਸ਼ ਦਾ ਭਵਿੱਖ ਤੈਅ ਕਰਦਾ ਹੈ…ਪੰਜਾਬ ‘ਚ ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਸਾਡੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਈਏ…ਨੌਕਰੀਆਂ ਦੇਣ ਤੋਂ ਇਲਾਵਾ ਸਵੈ ਨਿਰਭਰ ਬਣਾਉਣ ਲਈ ਵੀ ਉੱਦਮ ਕਰ ਰਹੇ ਹਾਂ… ਅੱਜ ਅੰਤਰ ਰਾਸ਼ਟਰੀ ਨੌਜਵਾਨ ਦਿਵਸ ਦੀਆਂ ਸਮੂਹ ਨੌਜਵਾਨਾਂ ਨੂੰ ਵਧਾਈਆਂ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਤੁਹਾਡੇ ਸਭ ਦੇ ਸੁਪਨੇ ਸਾਕਾਰ ਹੋਣ, ਮਿਹਨਤਾਂ ਨੂੰ ਬੂਰ ਪੈਣ ਤੇ ਤੰਦਰੁਸਤੀਆਂ ਤਰੱਕੀਆਂ ਬਣੀਆਂ ਰਹਿਣ। ਜਾਣੋ ਕਦੋਂ ਤੇ ਕਿਵੇਂ ਹੋਈ ਸੀ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ,2030 ਤੱਕ ਕਿੰਨੀ ਹੋਵੇਗੀ ਨੌਜਵਾਨਾਂ ਦੀ ਅਬਾਦੀ
“ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁੱਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ”
ਨੌਜਵਾਨ ਹਰ ਇੱਕ ਦੇਸ਼ ਦੀ ਸਭ ਤੋਂ ਵੱਡੀ ਤਾਕਤ ਨੇ…ਨੌਜਵਾਨੀ ਦਾ ਜੋਸ਼ ਜਜ਼ਬਾ ਤੇ ਮਿਹਨਤ ਹੀ ਦੇਸ਼ ਦਾ ਭਵਿੱਖ ਤੈਅ ਕਰਦਾ ਹੈ…ਪੰਜਾਬ ‘ਚ ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਸਾਡੇ ਨੌਜਵਾਨਾਂ ਨੂੰ ਸਹੀ ਰਾਹ… ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ 17 ਦਸੰਬਰ 1999 ਨੂੰ ਇਹ ਫੈਸਲਾ ਲਿਆ ਗਿਆ ਕਿ 12 ਅਗਸਤ ਨੂੰ ਅੰਤਰਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਜਾਵੇਗਾ। ਇਹ ਫੈਸਲਾ ਨੌਜਵਾਨਾਂ ਲਈ ਜ਼ਿੰਮੇਵਾਰ ਮੰਤਰੀਆਂ ਦੇ ਵਿਸ਼ਵ ਸੰਮੇਲਨ ਵੱਲੋਂ 1998 ‘ਚ ਦਿੱਤੇ ਗਏ ਸੁਝਾਅ ਤੋਂ ਬਾਅਦ ਲਿਆ ਗਿਆ। ਅੰਤਰਰਾਸ਼ਟਰੀ ਨੌਜਵਾਨ ਦਿਵਸ ਪਹਿਲੀ ਵਾਰ ਸਾਲ 2000 ‘ਚ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਸੰਘ ਨੇ 1985 ‘ਚ ਅੰਤਰਰਾਸ਼ਟਰੀ ਯੁਵਾ ਸਾਲ ਐਲਾਨ ਕੀਤਾ ਗਿਆ ਸੀ।

Comment here