ਸਿਆਸਤਖਬਰਾਂ

ਮਾਨਸਾ ਆ ਰਹੇ ਰਾਹੁਲ ਗਾਂਧੀ ਦਾ ਕਾਫਲਾ ਭਟਕਿਆ

ਮਾਨਸਾ- ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਪੰਜਾਬ ਦੇ ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਅਫਸੋਸ ਜਤਾਉਣ ਆਏ, ਤਾਂ ਉਹਨਾਂ ਦੀ ਸੁਰੱਖਿਆ ‘ਚ ਵੱਡੀ ਖ਼ਾਮੀ ਸਾਹਮਣੇ ਆਈ ਹੈ। ਮਾਨਸਾ ਜਾ ਰਹੇ ਰਾਹੁਲ ਦਾ ਕਾਫ਼ਲਾ ਗ਼ਲਤ ਰਸਤੇ ਪੈ ਗਿਆ। ਪਟਿਆਲਾ ‘ਚ ਕਰੀਬ 20 ਮਿੰਟ ਤਕ ਕਾਫ਼ਲੇ ਨੂੰ ਸਹੀ ਰੂਟ ਤਕ ਪਹੁੰਚਣ ਲਈ ਭਟਕਣਾ ਪਿਆ। ਮੋਹਾਲੀ ਪਾਇਲਟ ਗੱਡੀ ਪਿੱਛੇ ਚੱਲ ਰਿਹਾ ਕਾਫ਼ਲਾ ਅਰਬਨ ਅਸਟੇਟ ਬਾਈਪਾਸ ਤੋਂ ਸੰਗਰੂਰ ਰੋਡ ਵਾਲਾ ਰੂਟ ਲੈਣ ਦੀ ਬਜਾਏ ਸਿੱਧਾ ਨਿਕਲ ਗਿਆ। ਇਸ ਤੋਂ ਬਾਅਦ ਵੱਡੀ ਨਦੀ ਤੋਂ ਹੁੰਦੇ ਹੋਏ ਸਨੋਰੀ ਅੱਡੇ ਵੱਲੋਂ ਪਹੁੰਚੇ ਕਾਫ਼ਲੇ ਨੇ ਪਟਿਆਲਾ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਅਲਰਟ ਹੋ ਗਈ। ਬਾਅਦ ‘ਚ ਕਾਫ਼ਲੇ ਨੇ ਗੱਡੀ ਵਾਪਸ ਲੈਂਦੇ ਹੋਏ ਦੇਵੀਗੜ੍ਹ ਰੋਡ ਪਹੁੰਚ ਕੇ ਸਦਰਨ ਬਾਈਪਾਸ ਰੂਟ ਫੜਹ ਕੇ ਸੰਗਰੂਰ ਰੋਡ ਦੇ ਸਹੀ ਰਸਤੇ ਦਾ ਇਸਤੇਮਾਲ ਕੀਤਾ। ਰਾਹੁਲ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਆਏ। ਉਹ ਚੰਡੀਗੜ੍ਹ ਤੋਂ ਸੜਕ ਮਾਰਗ ਰਾਹੀਂ ਕਰੀਬ 12 ਵਜੇ ਮੂਸੇਵਾਲਾ ਦੇ ਘਰ ਪਹੁੰਚੇ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਸਮੇਤ ਕਈ ਹੋਰ ਆਗੂ ਮੌਜੂਦ ਸਨ।

Comment here