ਅਪਰਾਧਖਬਰਾਂਚਲੰਤ ਮਾਮਲੇ

ਮਾਨਸਾ ਅਦਾਲਤ ‘ਚ ਸਚਿਨ ਥਾਪਨ ਬਿਸ਼ਨੋਈ ਦੀ ਹੋਈ ਪੇਸ਼ੀ

ਮਾਨਸਾ-ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਅਜਰਬਾਈਜਾਨ ਤੋਂ ਗ੍ਰਿਫ਼ਤਾਰ ਕਰਕੇ ਲਿਆਂਦੇ ਗਏ ਗੈਂਗਸਟਰ ਸਚਿਨ ਥਾਪਨ ਬਿਸ਼ਨੋਈ ਨੂੰ ਦੇਰ ਰਾਤ ਪੰਜਾਬ ਪੁਲਿਸ ਦਿੱਲੀ ਤੋਂ ਮਾਨਸਾ ਲੈ ਕੇ ਪਹੁੰਚੀ, ਜਿੱਥੇ ਅੱਜ ਸਵੇਰੇ ਮੈਡੀਕਲ ਚੈੱਕਅਪ ਕਰਵਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਉਸ ਨੂੰ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਮੁਲਜ਼ਮ ਦਾ 6 ਅਕਤੂਬਰ ਤੱਕ ਰਿਮਾਂਡ ਮਾਨਸਾ ਪੁਲਿਸ ਨੂੰ ਦਿੱਤਾ ਗਿਆ। ਦੱਸ ਦਈਏ ਨਾਮਵਾਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਜਾਰੀ ਹੈ। ਜਿਸ ਦੇ ਚੱਲਦਿਆਂ ਗੈਂਗਸਟਰ ਸਚਿਨ ਥਾਪਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ।
ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਿਦੇਸ਼ ਭੱਜਣ ਦੇ ਵਿੱਚ ਕਾਮਯਾਬ ਹੋਏ ਸਚਿਨ ਥਾਪਨ ਬਿਸ਼ਨੋਈ ਨੂੰ ਬੀਤੇ ਸਮੇਂ ਦੌਰਾਨ ਅਜਬਰਾਬਾਈਜਾਨ ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ, ਜੋ ਕਿ ਦਿੱਲੀ ਪੁਲਿਸ ਕੋਲ ਪੁਲਿਸ ਰਿਮਾਂਡ ਉੱਤੇ ਚੱਲ ਰਿਹਾ ਸੀ। ਦੇਰ ਰਾਤ ਪੰਜਾਬ ਪੁਲਿਸ ਸਚਿਨ ਥਾਪਨ ਬਿਸ਼ਨੋਈ ਨੂੰ ਮਾਨਸਾ ਲੈ ਕੇ ਪਹੁੰਚੀ, ਜਿੱਥੇ ਅੱਜ ਸਵੇਰੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਦੇ ਵਿੱਚ ਭਾਰੀ ਪੁਲਿਸ ਸੁਰੱਖਿਆ ਦੇ ਪਹਿਰੇ ਹੇਠ ਮੁਲਜ਼ਮ ਨੂੰ ਪੇਸ਼ ਕੀਤਾ ਗਿਆ।
ਅਦਾਲਤ ਵੱਲੋਂ ਸਚਿਨ ਥਾਪਨ ਬਿਸ਼ਨੋਈ ਦਾ ਮਾਨਸਾ ਪੁਲਿਸ ਨੂੰ ਛੇ ਅਕਤੂਬਰ ਤੱਕ ਦਾ ਰਿਮਾਂਡ ਦੇ ਦਿੱਤਾ ਗਿਆ। ਸੂਤਰਾਂ ਅਨੁਸਾਰ ਸਚਿਨ ਥਾਪਨ ਬਿਸ਼ਨੋਈ ਵੱਲੋਂ ਸ਼ੂਟਰਾਂ ਨੂੰ ਹਥਿਆਰ ਮੁਹਈਆ ਕਰਵਾਏ ਗਏ ਸਨ ਅਤੇ ਹੁਣ ਸਚਿਨ ਥਾਪਨ ਬਿਸ਼ਨੋਈ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਰਿਮਾਂਡ ਦੇ ਤਹਿਤ ਪੰਜਾਬ ਪੁਲਿਸ ਕੋਲ ਰਹੇਗਾ। ਇਸ ਦੌਰਾਨ ਮਾਨਸਾ ਪੁਲਿਸ ਨੂੰ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਦੱਸ ਦਈਏ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਪੰਜਾਬ ਅਤੇ ਦੇਸ਼ ਦੇ ਬਹੁਤ ਸਾਰੇ ਗੈਂਗਸਟਰਾਂ ਦੇ ਨਾਮ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ ਇੱਕ ਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਸਚਿਨ ਥਾਪਨ ਬਿਸ਼ਨੋਈ ਦਾ ਵੀ ਸੀ। ਗੈਂਗਸਟਰ ਸਚਿਨ ਥਾਪਨ ਬਿਸ਼ਨੋਈ ਦੀ ਮੂੇਸਵਾਲਾ ਕਤਲ ਤੋਂ ਬਾਅਦ ਇੱਕ ਕਥਿਤ ਆਡੀਓ ਵੀ ਸਾਹਮਣੇ ਆਈ ਸੀ, ਜਿਸ ਵਿੱਚ ਉਹ ਮੂਸੇਵਾਲਾ ਕਤਲ ਕਾਂਡ ਦੀ ਯੋਜਨਾ ਨੂੰ ਨੇਪਰੇ ਚਾੜ੍ਹਨ ਵਿੱਚ ਉਸ ਦਾ ਹੱਥ ਦੱਸ ਰਿਹਾ ਸੀ।

Comment here