ਖਬਰਾਂ

ਮਾਤਾ ਵੈਸ਼ਨੋ ਦੇਵੀ ਮੰਦਰ ਦੇ ਪੁਜਾਰੀ ਦਾ ਦਿਹਾਂਤ

ਕੱਟੜਾ– ਬੀਤੇ ਦਿਨ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਮੁੱਖ ਪੁਜਾਰੀ ਅਮੀਰ ਚੰਦ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 85 ਸਾਲਾ ‘ਪ੍ਰਥਮ ਪੁਜਾਰੀ’ ਦੀ ਉਨ੍ਹਾਂ ਦੇ ਕਟੜਾ ਸਥਿਤ ਰਿਹਾਇਸ਼ ’ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਪ ਰਾਜਪਾਲ ਅਤੇ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਪ੍ਰਧਾਨ ਮਨੋਜ ਸਿਨਹਾ ਨੇ ਪੁਜਾਰੀ ਦੇ ਦਿਹਾਂਤ ’ਤੇ ਦੁੱਖ ਜ਼ਾਹਰ ਕੀਤਾ। ਸਿਨਹਾ ਨੇ ਟਵੀਟ ’ਚ ਕਿਹਾ, ‘‘ਮਾਤਾ ਵੈਸ਼ਨੋ ਦੇਵੀ ਜੀ ਦੇ ਮੁੱਖ ਪੁਜਾਰੀ ਅਮੀਰ ਚੰਦ ਜੀ ਦੇ ਦਿਹਾਂਤ ਦੀ ਖ਼ਬਰ ਬਹੁਤ ਦੁਖ਼ਦ ਹੈ। ਮੈਂ ਉਨ੍ਹਾਂ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹਾਂ। ਪਰਿਵਾਰ ਪ੍ਰਤੀ ਮੇਰੀ ਹਮਦਰਦੀ ਹੈ। ਭਗਵਾਨ ਨੂੰ ਪ੍ਰਾਰਥਨਾ ਹੈ ਕਿ ਪਵਿੱਤਰ ਆਤਮਾ ਨੂੰ ਆਪਣੇ ਸ਼ਰਨਾਂ  ’ਚ ਸਥਾਨ ਦੇਵੇ। ਓਮ ਸ਼ਾਂਤੀ।’’ ਇਲਾਕੇ ਵਿੱਚ ਸੋਗ ਦਾ ਮਹੌਲ ਹੈ।

Comment here