ਠਾਣੇ-ਐਡਵੋਕੇਟ ਨਾਰਾਇਣ ਅਈਅਰ ਨੇ ਕਿਹਾ ਕਿ ਮਹਾਰਾਸ਼ਟਰ ਦੇ ਭਿਵੰਡੀ ਸ਼ਹਿਰ ਦੀ ਇਕ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦੇ ਮਾਮਲੇ ਅਤੇ ਪੇਸ਼ੀ ਤੋਂ ਸਥਾਈ ਛੋਟ ਸੰਬੰਧੀ ਉਨ੍ਹਾਂ ਦੀ ਅਪੀਲ ‘ਤੇ ਸੁਣਵਾਈ ਇਕ ਅਪ੍ਰੈਲ ਲਈ ਟਾਲ ਦਿੱਤੀ ਹੈ। ਐਡਵੋਕੇਟ ਨੇ ਕਿਹਾ ਕਿ ਸਥਾਈ ਛੋਟ ਲਈ ਅਰਜ਼ੀ ਪਹਿਲੀ ਸ਼੍ਰੇਣੀ ਨਿਆਇਕ ਮੈਜਿਸਟ੍ਰੇਟ ਐੱਲ.ਸੀ. ਵਾਡਿਕਰ ਦੇ ਸਾਹਮਣੇ ਪੇਸ਼ ਕੀਤੀ ਗਈ ਹੈ। ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਦੇ ਇਕ ਸਥਾਨਕ ਅਹੁਦਾ ਅਧਿਕਾਰੀ ਰਾਜੇਸ਼ ਕੁੰਟੇ ਨੇ ਠਾਣੇ ਦੇ ਭਿਵੰਡੀ ਇਲਾਕੇ ‘ਚ ਰਾਹੁਲ ਗਾਂਧੀ ਦੇ ਉਸ ਭਾਸ਼ਣ ਨੂੰ ਸੁਣਨ ਤੋਂ ਬਾਅਦ 2014 ‘ਚ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ, ਜਿਸ ‘ਚ ਕਾਂਗਰਸ ਨੇਤਾ ਨੇ ਦੋਸ਼ ਲਗਾਇਆ ਸੀ ਕਿ ਮਹਾਤਮਾ ਗਾਂਧੀ ਦੇ ਕਤਲ ਦੇ ਪਿੱਛੇ ਆਰ.ਐੱਸ.ਐੱਸ. ਦਾ ਹੱਥ ਸੀ। ਸ਼ਿਕਾਇਤਕਰਤਾ ਵਲੋਂ ਪੇਸ਼ ਐਡਵੋਕੇਟ ਨੰਦੂ ਫੜਕੇ ਨੇ ਸ਼ਨੀਵਾਰ ਨੂੰ ਅਦਾਲਤ ਨੂੰ ਸੂਚਿਤ ਕੀਤਾ ਕਿ ਉਹ ਮਾਮਲੇ ਦੀ ਸੁਣਵਾਈ ਲਈ ਤਿਆਰ ਹੈ, ਜੋ ਇਕ ਅਪ੍ਰੈਲ ਨੂੰ ਹੋਵੇਗੀ। ਰਾਹੁਲ ਨੇ ਇਸ ਆਧਾਰ ‘ਤੇ ਪੇਸ਼ ਹੋਣ ਤੋਂ ਛੋਟ ਮੰਗੀ ਹੈ ਕਿ ਉਹ ਦਿੱਲੀ ਦੇ ਵਾਸੀ ਹਨ ਅਤੇ ਲੋਕ ਸਭਾ ਮੈਂਬਰ ਹਨ ਅਤੇ ਅਪੀਲ ਕੀਤੀ ਹੈ ਕਿ ਜਦੋਂ ਵੀ ਜ਼ਰੂਰਤ ਹੋਵੇ, ਸੁਣਵਾਈ ‘ਚ ਉਨ੍ਹਾਂ ਦਾ ਪ੍ਰਤੀਨਿਧੀਤੱਵ ਉਨ੍ਹਾਂ ਦੇ ਵਕੀਲ ਵਲੋਂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ।
ਮਾਣਹਾਨੀ ਮਾਮਲਾ : ਰਾਹੁਲ ਗਾਂਧੀ ਦੀ ਸੁਣਵਾਈ ਇਕ ਅਪ੍ਰੈਲ ਤੱਕ ਟਲੀ

Comment here