ਸਿਆਸਤਖਬਰਾਂਚਲੰਤ ਮਾਮਲੇ

ਮਾਣਹਾਨੀ ਦੇ ਕੇਸ ‘ਚ ਅਨਿਲ ਜੋਸ਼ੀ ਬਰੀ

ਅੰਮ੍ਰਿਤਸਰ-ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਆਸ਼ੀਸ਼ ਸਾਲਦੀ ਦੀ ਕੋਰਟ ਨੇ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਮਾਣਹਾਨੀ ਦੇ ਦੋਸ਼ ‘ਚ ਬਰੀ ਕਰ ਦਿੱਤਾ ਹੈ। ਅਨਿਲ ਜੋਸ਼ੀ ਖਿਲਾਫ਼ ਕਾਂਗਰਸੀ ਵਿਨੀਤ ਮਹਾਜਨ ਦੇ ਵੱਲੋਂ ਸਾਲ 2013 ਦੇ ਵਿੱਚ ਮਾਣਹਾਨੀ ਦੇ ਇਲਜ਼ਾਮ ਵਿੱਚ ਕੇਸ ਦਾਇਰ ਕਰਵਾਇਆ ਗਿਆ ਸੀ।
ਇਸ ਕੇਸ ਦੀ ਪੈਰਵੀ ਕਰ ਰਹੇ ਵਕੀਲ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿ ਵਕੀਲ ਵਨੀਤ ਮਹਾਜਨ ਨੇ ਸਾਲ 2013 ‘ਚ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਮੰਤਰੀ ਅਨਿਲ ਜੋਸ਼ੀ ਖਿਲਾਫ਼ ਮਾਣਹਾਨੀ ਦੇ ਇਲਜ਼ਾਮ ਦੇ ਵਿੱਚ ਕੇਸ ਦਰਜ ਕਰਵਾਇਆ ਸੀ। ਜੋਸ਼ੀ ਦੇ ਉੱਪਰ ਇਹ ਇਲਜ਼ਾਮ ਸੀ ਕਿ ਸਾਬਕਾ ਮੰਤਰੀ ਨੇ ਅੰਗਰੇਜ਼ੀ ਤੇ ਇੱਕ ਹਿੰਦੀ ਅਖਬਾਰ ਜ਼ਰੀਏ ਵਕੀਲ ਵਨੀਤ ਮਹਾਜਨ ਅਤੇ ਉਨ੍ਹਾਂ ਦੇ ਇੱਕ ਹੋਰ ਵਕੀਲ ਦੋਸਤ ਨੂੰ ਬਲੈਕਮੇਲਰ ਕੀਤਾ ਹੈ। ਇਸ ਤੋਂ ਬਾਅਦ ਵਨੀਤ ਮਹਾਜਨ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਖਿਲਾਫ਼ ਅਦਾਲਤ ‘ਚ ਉਨ੍ਹਾਂ ਦਾ ਅਕਸ ਖਰਾਬ ਕਰਨ ਦੇ ਇਲਜ਼ਾਮ ਦੇ ਵਿੱਚ ਕੇਸ ਦਾਇਰ ਕੀਤਾ ਸੀ।ਜਿਸ ਤੋਂ ਬਾਅਦ ਹੁਣ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਆਸ਼ੀਸ਼ ਸਾਲਦੀ ਦੀ ਕੋਰਟ ਨੇ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਮਾਣਹਾਨੀ ਦੇ ਦੋਸ਼ ‘ਚ ਬਰੀ ਕਰ ਦਿੱਤਾ ਹੈ।

Comment here