ਸਿਆਸਤਖਬਰਾਂ

ਮਾਘੀ ਮੌਕੇ ਇੱਕ ਕਰੋੜ ਲੋਕ ਕਰਨਗੇ ਸੂਰਜ ਨਮਸਕਾਰ

ਨਵੀਂ ਦਿੱਲੀ- ਭਲਕੇ 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦਾ ਤਿਉਹਾਰ ਹੈ। ਇਸ ਮੌਕੇ ਜਿਥੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਣਗੇ, ਓਥੇ ਕਲ ਸਵੇਰ ਨੂੰ ਵਿਸ਼ਵ ਭਰ ’ਚ ਇਕ ਕਰੋੜ ਲੋਕ ਸੂਰਜ ਨਮਸਕਾਰ ਕਰਨਗੇ। ਆਯੂਸ਼ ਮੰਤਰਾਲੇ 14 ਜਨਵਰੀ ਨੂੰ ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ’ ਤਹਿਤ ਵਿਸ਼ਵ ਪੱਧਰ ’ਤੇ ਸੂਰਜ ਨਮਸਕਾਰ ਪ੍ਰੋਗਰਾਮ ਕਰਨ ਜਾ ਰਿਹਾ ਹੈ। ਆਯੂਸ਼ ਮੰਤਰੀ ਸਬਰਨੰਦਾ ਸੋਨੋਵਾਲ ਨੇ  ਕਿਹਾ ਕਿ ਸੂਰਜ ਨਮਸਕਾਰ ਪ੍ਰੋਗਰਾਮ ’ਚ 1 ਕਰੋੜ ਤੋਂ ਵੀ ਜ਼ਿਆਦਾ ਲੋਕ ਸ਼ਾਮਲ ਹੋਣ ਦੀ ਉਮੀਦ ਹੈ। ਸੋਨੋਵਾਲ ਨੇ ਕਿਹਾ ਇਹ ਇਕ ਸਿੱਧ ਤੱਥ ਹੈ ਕਿ ਸੂਰਜ ਨਮਸਕਾਰ ਜੀਵਨ ਸ਼ਕਤੀ ਤੇ ਇਮਿਊਨਟੀ ਦਾ ਨਿਰਮਾਣ ਕਰਦਾ ਹੈ, ਇਸ ਲਈ ਕੋਰੋਨਾ ਨੂੰ ਦੂਰ ਰੱਖਣ ਲਈ ਵੀ ਲਾਭਕਾਰੀ ਹੈ। ਸੋਨੋਵਾਲ ਨੇ ਕਿਹਾ ਕਿ ਭਾਰਤੀ ਤੇ ਵਿਦੇਸ਼ੀ ਯੋਗ ਸੰਸਥਾਵਾਂ ਜਿਵੇਂ- ਭਾਰਤੀ ਯੋਗ ਸੰਸਥਾ, ਰਾਸ਼ਟਰੀ ਯੋਗ ਖੇਡ ਸੰਸਥਾ, ਯੋਗ ਪ੍ਰਮਾਣਨ ਬੋਰਡ, ਫਿੱਟ ਇੰਡੀਆ ਦੇ ਨਾਲ -ਨਾਲ ਹੋਰ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ 14 ਜਨਵਰੀ ਨੂੰ ਹੋਣ ਵਾਲੇ ਇਸ ਵਿਸ਼ਵ ਪੱਧਰੀ ਪ੍ਰੋਗਰਾਮ ’ਚ ਹਿੱਸਾ ਲੈਣ ਦੀ ਉਮੀਦ ਹੈ।

Comment here