ਸਿਆਸਤਚਲੰਤ ਮਾਮਲੇਦੁਨੀਆ

ਮਾਊਂਟ ਐਵਰੈਸਟ ’ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਚੇਂਦਰੀ ਪਾਲ

ਕਿਸੇ ਵੀ ਕੰਮ ਨੂੰ ਕਰਨ ਲਈ ਹਿੰਮਤ ਤੇ ਮਿਹਨਤ ਦੀ ਲੋੜ ਹੁੰਦੀ ਹੈ। ਜੇਕਰ ਨਿਸ਼ਾਨਾ ਪਹਿਲਾ ਮਿੱਥਿਆ ਜਾਵੇ ਤਾਂ ਮੰਜਿਲ ਪਾਉਣ ਵਿੱਚ ਅਸਾਨੀ ਹੋ ਜਾਂਦੀ ਹੈ ।ਅੱਜ ਆਪਾ ਗੱਲ ਕਰਾਂਗੇ ਮਾਊਂਟ ਐਵਰੈਸਟ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਚੇਂਦਰੀ ਪਾਲ ਦੀ। ਜੋ ਆਪਣੀ ਮਿਹਨਤ ਸਦਕਾ ਅੱਜ ਦੁਨੀਆਂ ਲਈ ਖ਼ਾਸ ਕਰ ਔਰਤਾਂ ਲਈ ਇੱਕ ਉਦਾਹਰਨ ਹੈ। ਬਚੇਂਦਰੀ ਪਾਲ ਇੱਕ ਭਾਰਤੀ ਪਰਬਤਾਰੋਹੀ ਹੈ। ਇਹ ਪਹਿਲੀ ਭਾਰਤੀ ਔਰਤ ਹੈ ਜੋ 23 ਮਈ 1984 ਈ. ਵਿੱਚ ਮਾਊਂਟ ਐਵਰੈਸਟ ਉੱਤੇ ਸਭ ਤੋਂ ਪਹਿਲਾਂ ਪਹੁੰਚੀ। ਬਚੇਂਦਰੀ ਪਾਲ ਦਾ ਜਨਮ 24 ਮਈ 1954 ਵਿੱਚ ਹਿਮਾਲਿਆ ਦੇ ਉਤਰਕਾਸ਼ੀ ਵਿੱਚ ਮੌਜੂਦ ਪਿੰਡ ਨਾਕੁਰੀ, ਜਿਲ੍ਹਾ ਗੜਵਾਲ ਵਿੱਚ ਹੋਇਆ। ਬਚੇਂਦਰੀ ਪਾਲ ਨੇ ਮਾਤਾ ਹੰਸਾ ਦੇਵੀ ਅਤੇ ਪਿਤਾ ਸ਼੍ਰੀ ਕ੍ਰਿਸ਼ਨ ਪਾਲ ਸਿੰਘ ਦੇ ਘਰ ਜਨਮ ਲਿਆ। ਉਹਨਾਂ ਦਾ ਮੁੱਖ ਕਿੱਤਾ ਪਰਬਤਾਰੋਹੀ ਅਤੇ ਪ੍ਰੋਮੋਟਰ ਫ਼ਾਰ ਐਡਵੈਂਚਰ ਹੈ। ਸਭ ਤੋਂ ਪਹਿਲਾ ਬਚੇਂਦਰੀ ਪਾਲ ਨੇ ਨਿਰਦੇਸ਼ਕ-ਨੈਸ਼ਨਲ ਐਡਵੈਂਚਰ ਫਾਉੰਡੇਸ਼ਨ ਤੋਂ ਆਪਣੇ ਕਿੱਤੇ ਦੀ ਸੁਰੂਆਤ ਕੀਤੀ। ਸਿਆਣੇ ਕਹਿੰਦੇ ਹਨ ਕਿ ਬੱਚੇ ਦੇ ਗੁਣ ਤਾਂ ਬਚਪਨ ਵਿੱਚ ਹੀ ਦਿੱਸਣੇ ਸ਼ੁਰੂ ਹੋ ਜਾਂਦੇ ਹਨ ਕਿ ਉਹ ਵੱਡਾ ਹੋ ਕੇ ਕੀ ਬਣੇਗਾ ਕੁੱਝ ਇਸ ਤਰ੍ਹਾਂ ਦਾ ਬਚੇਂਦਰੀ ਪਾਲ ਨਾਲ ਵੀ ਹੋਇਆਂ। ਜਦੋ ਉਹ 12 ਸਾਲ ਦੀ ਉਮਰ ਵਿੱਚ ਸੀ ਤਾ ਉਸਦੇ ਮਨ ਵਿੱਚ ਪਰਬਤਾਰੋਹੀ ਬਣਨ ਦੀ ਦਿਲਚਸਪੀ ਸੀ ਉਸਨੇ ਪਹਿਲਾ ਹੀ ਜੀਵਨ ਦੇ ਉਦੇਸ਼ ਨੂੰ ਪਛਾਣ ਲਿਆ ਸੀ ਜਦੋਂ ਇਹ ਆਪਣੇ ਆਪਣੇ ਦੋਸਤਾਂ ਨਾਲ ਸਕੂਲ ਪਿਕਨਿਕ ਤੇ ਗਈ ਸੀ। ਇੱਕ ਸਕੂਲ ਦੀ ਪਿਕਨਿਕ ਦੌਰਾਨ 13,123 ਫੁੱਟ (3,999.9 ਮੀਟਰ) ਉੱਚੀ ਚੋਟੀ ਨੂੰ ਸਕੇਲ ਕੀਤਾ। ਉਹ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਦੁਨੀਆਂ ਦੀ 5ਵੀਂ ਔਰਤ ਹੈ। ਤੇਨਜਿੰਗ ਐਡਮੰਡ ਹਿਲੇਰੀ ਦੀ ਮਾਉਂਟ ਐਵਰੈਸਟ ਦੇ ਪਹਿਲੇ ਉਤਸਵ ਦੀ ਪਹਿਲੀ ਵਰ੍ਹੇਗੰਢ ਤੋਂ ਸਿਰਫ ਪੰਜ ਦਿਨ ਪਹਿਲਾਂ ਉਸ ਦਾ ਜਨਮ ਹੋਇਆ ਸੀ। ਉਸ ਨੇ ਆਪਣੀ ਐਮ.ਏ. ਅਤੇ ਬੀ.ਐਡ. ਤੋਂ ਡੀ. ਏ. ਵੀ. ਪੋਸਟ ਗ੍ਰੈਜੂਏਟ ਕਾਲਜ, ਦੇਹਰਾਦੂਨ ਤੋਂ ਪੂਰੀ ਕੀਤੀ। ਸੰਨ 1984 ਵਿੱਚ, ਭਾਰਤ ਨੇ ਆਪਣੀ ਚੌਥੀ ਮੁਹਿੰਮ ਨੂੰ, ‘‘ਐਵਰੇਸਟ ’84’’ ‘‘ਦਾ ਨਾਮ, ਮਾਉਂਟ ਐਵਰੈਸਟ ਤੱਕ ਤੈਅ ਕੀਤਾ ਸੀ। ਬਚੇਂਦਰੀ ਪਾਲ ਨੂੰ ਛੇ ਭਾਰਤੀ ਔਰਤਾਂ ਅਤੇ ਗਿਆਰਾਂ ਆਦਮੀਆਂ ਦੇ ਕੁਲੀਨ ਸਮੂਹ ਦੇ ਮੈਂਬਰਾਂ ਵਜੋਂ ਚੁਣਿਆ ਗਿਆ ਸੀ ਜਿਨ੍ਹਾਂ ਨੂੰ ਮਾਊਂਟ ਐਵਰੈਸਟ (ਨੇਪਾਲੀ ਵਿੱਚ ਸਾਗਰਮਾਥਾ) ਚੜ੍ਹਨ ਦੀ ਕੋਸ਼ਿਸ਼ ਕਰਨ ਦਾ ਸਨਮਾਨ ਮਿਲਿਆ ਸੀ। ਬਚੇਂਦਰੀ ਪਾਲ ਨੂੰ ਮਿਲੇ ਕੁੱਝ ਸਨਮਾਨ ਇਸ ਤਰ੍ਹਾਂ ਹਨ-
* ਭਾਰਤ ਪਰਬਤ ਰੋਹੀ ਫਾਉੰਡੇਸ਼ਨ ਨੇ ਸੋਨ ਤਗਮਾ (1984)
* ਭਾਰਤ ਸਰਕਾਰ ਨੇ ਪਦਮ ਸ੍ਰੀ (1984)
* ਉੱਤਰ ਪ੍ਰਦੇਸ਼ ਨੇ ਸਿੱਖਿਆ ਵਿਭਾਗ ਦਾ ਸੋਨ ਤਗਮਾ(1985)।
* ਭਾਰਤ ਸਰਕਾਰ ਨੇ ਅਰਜੁਨ ਇਨਾਮ (1986)
* ਕੋਲਕਾਤਾ ਲੇਡੀਜ਼ ਸਟੱਡੀ ਗਰੁੱਪ ਆਰਡਰ (1986)।
* ਗਿਨੀਜ਼ ਵਰਡ ਰਿਕਾਰਡ (1990) ’ਚ ਨਾਮਜਦ
* ਭਾਰਤ ਸਰਕਾਰ ਨੇ ਕੌਮੀ ਐਡਵੈਂਚਰ ਸਨਮਾਨ (1994)।
* ਉੱਤਰ ਪ੍ਰਦੇਸ਼ ਨੇ ਯਸ਼ ਭਾਰਤੀ ਸਨਮਾਨ (1995)।
* ਹੇਮਵਤੀ ਨੰਦਨ ਬਹੁਗੁਣਾ ਗੜਵਾਲ ਯੂਨੀਵਰਸਿਟੀ ਨੇ ਪੀਐਚਡੀ ਦੀ ਡਿਗਰੀ (1997)।
* ਸੰਸਕ੍ਰਿਤ ਮੰਤਰਾਲਾ ਮੱਧ ਪ੍ਰਦੇਸ਼ ਨੇ ਪਿਹਲੀ ਵੀਰਾਂਗਣਾ ਲਕਸ਼ਮੀਬਾਈ ਰਾਸ਼ਟਰੀ ਸਨਮਾਨ(2013-14)। ਇਸ ਤਰ੍ਹਾਂ ਬਚੇਂਦਰੀ ਪਾਲ ਨੇ ਆਪਣੇ ਜੀਵਕ ਕਾਲ ਵਿੱਚ ਬਹੁਤ ਹੀ ਸਲਾਘਾਯੋਗ ਕੰਮ ਕੀਤੇ ਸਮਾਜ ਸੁਧਾਰਕ ਹੋਣਾ ਵੀ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਹੈ।ਬਚੇਂਦਰੀ ਪਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਚੜ੍ਹਨ ਤੋਂ ਬਾਅਦ ਵੀ ਕਿਰਿਆਸ਼ੀਲ ਰਹੀ। ਉਹ ਕਦੇ ਵੀ ਨਹੀਂ ਹਾਰੀ। ਇੱਕ ‘‘ਇੰਡੋ-ਨੇਪਾਲੀ ਔਰਤ ਦੀ ਮਾਊਟ ਐਵਰੈਸਟ ਅਭਿਆਨ-1993’’ ਵਿੱਚ ਸਿਰਫ਼ ਔਰਤਾਂ ਸ਼ਾਮਲ ਹਨ, ਜਿਹੜੀ ਭਾਰਤੀ ਪਰਬਤਾਰੋਹੀ ਲਈ ਮਾਪਦੰਡ ਤੈਅ ਕੀਤੇ ਜਦੋਂ ਇਸ ਸੰਮੇਲਨ ਵਿਚ 7 ਔਰਤਾਂ ਸਮੇਤ 18 ਲੋਕ ਪਹੁੰਚੇ। ਇਸ ਤਰਾਂ ਬਚੇਂਦਰੀ ਪਾਲ ਨੇ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਹਾਸਿਲ ਕੀਤੀ। ਜਿੰਨਾਂ ਦੇ ਹੌਸਲੇ ਬੁਲੰਦ ਹੁੰਦੇ ਹਨ। ਉਹ ਇੱਕ ਦਿਨ ਜ਼ਰੂਰ ਮੰਜਿਲ ਪਾ ਲੈਂਦੇ ਹਨ। ਬਚੇਂਦਰੀ ਪਾਲ ਨੇ ਨਾ ਸਿਰਫ ਆਪਣਾ ਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ ਬਲਕਿ ਭਾਰਤ ਦੇਸ਼ ਦਾ ਨਾਂ ਚਮਕਾਇਆ ਹੈ।

Comment here