ਅਪਰਾਧਸਿਆਸਤਖਬਰਾਂ

ਮਾਈਨਿੰਗ ਮਾਫ਼ੀਆ ਤੇ ਪੁਲਸ ਦੀ ਝੜਪ ’ਚ ਭਾਜਪਾ ਨੇਤਾ ਦੀ ਪਤਨੀ ਹਲਾਕ

ਜਸਪੁਰ-ਉੱਤਰ ਪ੍ਰਦੇਸ਼ ਪੁਲਸ ਦੀ ਅਗਵਾਈ ’ਚ ਮਾਈਨਿੰਗ ਮਾਫ਼ੀਆ ਜ਼ਫਰ ਨੂੰ ਫੜਨ ਲਈ ਮੁਹਿੰਮ ਚਲਾਈ ਗਈ। ਮਾਈਨਿੰਗ ਮਾਫ਼ੀਆ ਦਾ ਪਿੱਛਾ ਕਰਦੇ ਹੋਏ ਉੱਤਰਾਖੰਡ ਦੇ ਜਸਪੁਰ ਪਹੁੰਚੀ ਉੱਤਰ ਪ੍ਰਦੇਸ਼ ਪੁਲਸ ਦੇ ਐਨਕਾਊਂਟਰ ’ਚ ਭਾਜਪਾ ਨੇਤਾ ਗੁਰਤਾਜ ਭੁੱਲਰ ਦੀ ਪਤਨੀ ਗੁਰਪ੍ਰੀਤ ਦੀ ਮੌਤ ਹੋ ਗਈ। ਜਿਸ ਸਮੇਂ ਇਹ ਫਾਈਰਿੰਗ ਹੋਈ ਗੁਰਪ੍ਰੀਤ ਡਿਊਟੀ ਤੋਂ ਪਰਤੀ ਸੀ। ਜਦੋਂ ਪੁਲਸ ਜ਼ਫਰ ਨੂੰ ਫੜਨ ਲਈ ਜਸਪੁਰ ਦਾਖ਼ਲ ਹੋਈ ਤਾਂ ਐਨਕਾਊਂਟਰ ’ਚ ਦੋ ਪੁਲਸ ਅਧਿਕਾਰੀਆਂ ਨੂੰ ਗੋਲੀ ਲੱਗੀ ਅਤੇ ਇਸ ਗੋਲੀਬਾਰੀ ’ਚ ਗੁਰਪ੍ਰੀਤ ਦੀ ਮੌਤ ਹੋ ਗਈ।ਦੱਸ ਦੇਈਏ ਕਿ ਗੁਰਪ੍ਰੀਤ ਸਹਿਕਾਰੀ ਕਮੇਟੀ ’ਚ ਕਲਰਕ ਸੀ।
ਕੀ ਹੈ ਪੂਰਾ ਮਾਮਲਾ
ਉੱਤਰਾਖੰਡ ਪੁਲਸ ਮੁਤਾਬਕ ਉੱਤਰ ਪ੍ਰਦੇਸ਼ ਪੁਲਸ 50,000 ਰੁਪਏ ਦੇ ਇਨਾਮੀ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਲਈ ਊਧਮਸਿੰਘ ਨਗਰ ਗਈ ਸੀ। ਦੋਸ਼ੀ ਇਕ ਵਾਂਟੇਡ ਅਪਰਾਧੀ ਹੈ, ਜਿਸ ’ਤੇ 50,000 ਰੁਪਏ ਦਾ ਇਨਾਮ ਹੈ। ਜਦੋਂ ਸਾਡੀ ਪੁਲਸ ਟੀਮ ਪਹੁੰਚੀ ਤਾਂ ਭਾਜਪਾ ਨੇਤਾ ਦੀ ਪਤਨੀ ਦੀ ਮੌਤ ਮਗਰੋਂ ਰੋਹ ’ਚ ਆਏ ਪਿੰਡ ਵਾਸੀਆਂ ਨੇ ਪੁਲਸ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ ਗਿਆ। ਉਨ੍ਹਾਂ ਦੇ ਹਥਿਆਰ ਖੋਹ ਲਏ ਗਏ, ਕਿਉਂਕਿ ਉਹ ਸਾਦੀ ਵਰਦੀ ਵਿਚ ਸਨ। ਉੱਤਰਾਖੰਡ ਵਿਚ ਉੱਤਰ ਪ੍ਰਦੇਸ਼ ਪੁਲਸ ਖਿਲਾਫ਼ ਕਤਲ ਦਾ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ। ਇਹ ਪੂਰੀ ਜਾਣਕਾਰੀ ਮੁਰਾਦਾਬਾਦ ਪੁਲਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ), ਸ਼ਲਭ ਮਾਥੁਰ ਨੇ ਦਿੱਤੀ।
ਸਾਦੀ ਵਰਦੀ ’ਚ ਦਾਖ਼ਲ ਹੋਏ ਸਨ ਪੁਲਸ ਮੁਲਾਜ਼ਮ
ਉੱਤਰ ਪ੍ਰਦੇਸ਼ ਪੁਲਸ ਦੇ ਮੁਲਾਜ਼ਮ ਸਾਦੇ ਕੱਪੜਿਆਂ ’ਚ ਸਨ। ਭੁੱਲਰ ਦੇ ਫਾਰਮ ਹਾਊਸ ’ਚ ਉਹ 10-12 ਲੋਕ ਪਿਸਟਲ ਲੈ ਕੇ ਦਾਖ਼ਲ ਹੋਏ ਸਨ। ਸ਼ੁਰੂਆਤ ਵਿਚ ਭੁੱਲਰ ਦੇ ਪਰਿਵਾਰ ਨੇ ਪੁਲਸ ਮੁਲਾਜ਼ਮਾਂ ਨੂੰ ਬਦਮਾਸ਼ ਸਮਝਿਆ। ਹਾਲਾਂਕਿ ਪੁਲਸ ਨੇ ਆਪਣੀ ਪਛਾਣ ਦੱਸੀ ਅਤੇ ਫਾਰਮ ਹਾਊਸ ’ਚ ਦਾਖ਼ਲ ਹੋਏ 50,000 ਰੁਪਏ ਦੇ ਇਨਾਮੀ ਮਾਈਨਿੰਗ ਮਾਫ਼ੀਆ ਜ਼ਫਰ ਨੂੰ ਆਪਣੇ ਹਵਾਲੇ ਕਰਨ ਨੂੰ ਕਿਹਾ। ਇਸ ਦੌਰਾਨ ਭੁੱਲਰ ਦਾ ਪਰਿਵਾਰ ਸਥਾਨਕ ਪੁਲਸ ਬੁਲਾਉਣ ਦੀ ਮੰਗ ਕਰਨ ਲੱਗੀ। ਇਸ ਦਰਮਿਆਨ ਸਥਾਨਕ ਲੋਕਾਂ ਦਾ ਵੀ ਵਿਰੋਧ ਸ਼ੁਰੂ ਹੋ ਗਿਆ।

Comment here