ਸਿਆਸਤਖਬਰਾਂਚਲੰਤ ਮਾਮਲੇ

ਮਾਂ ਵੈਸ਼ਣੋ ਦੇਵੀ ਦੇ 38.48 ਲੱਖ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਕਟੜਾ-ਰਜਿਸਟ੍ਰੇਸ਼ਨ ਰੂਮ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਾਲ ਪਹਿਲੇ 5 ਮਹੀਨਿਆਂ ਦੌਰਾਨ 38.48 ਲੱਖ ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਬਾਰ ’ਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਇਹ ਅੰਕੜਾ ਹੋਰ ਵਧੇਗਾ। ਅੰਕੜਿਆਂ ਅਨੁਸਾਰ ਜਨਵਰੀ ਮਹੀਨੇ ’ਚ 5, 24,189 ਸ਼ਰਧਾਲੂਆਂ ਨੇ ਮਾਂ ਵੈਸ਼ਣੋ ਦੇਵੀ ਦੇ ਸਾਹਮਣੇ ਹਾਜ਼ਾਰੀ ਲਵਾਈ ਸੀ। ਉਥੇ ਹੀ ਫਰਵਰੀ ਮਹੀਨੇ ’ਚ 4,14,432, ਮਾਰਚ ਮਹੀਨੇ ’ਚ 8, 94,650 ਸ਼ਰਧਾਲੂ ਮਾਂ ਭਗਵਤੀ ਦੇ ਦਰਬਾਰ ’ਚ ਨਤਮਸਤਕ ਹੋਏ ਤਾਂ ਉਥੇ ਹੀ ਅਪ੍ਰੈਲ ਮਹੀਨੇ ’ਚ 10, 18,540 ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਸ਼ਨ ਕੀਤੇ। ਯਾਦ ਰਹੇ ਕਿ 2022 ਦੌਰਾਨ 91.25 ਲੱਖ ਸ਼ਰਧਾਲੂ ਮਾਂ ਭਗਵਤੀ ਦੇ ਦਰਬਾਰ ’ਚ ਨਤਮਸਤਕ ਹੋਏ ਸੀ। ਉਥੇ ਹੀ ਮਈ ਮਹੀਨੇ ਦੀ ਗੱਲ ਕਰੀਏ ਤਾਂ ਇਸ ਮਹੀਨੇ ’ਚ ਪਿਛਲੇ ਸਾਲ ਦੀ ਤੁਲਨਾ ਵਿਚ 9,007 ਵਾਧੂ ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਬਾਰ ’ਚ ਹਾਜ਼ਰੀ ਲਵਾਈ ਹੈ। ਮਈ ਮਹੀਨੇ ਦੌਰਾਨ 9, 95,773 ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਬਾਰ ’ਚ ਨਮਨ ਕਰ ਕੇ ਆਸ਼ੀਰਵਾਦ ਲਿਆ।

Comment here