ਅਪਰਾਧਸਿਆਸਤਖਬਰਾਂਦੁਨੀਆ

ਮਾਂ ਨੂੰ ਤਲਾਕ ਦੇਣ ਵਾਲੇ ਪਿਤਾ ਨੂੰ ਮਾਰੀ ਗੋਲੀ

ਕਰਾਚੀ-ਪਾਕਿਸਤਾਨ ਦੇ ਕਸਬਾ ਸ਼ੇਖੂਪੁਰਾ ਵਿਚ ਪਿਤਾ ਦਾ ਕਤਲ ਕਰਨ ਦੇ ਦੋਸ਼ ਵਿਚ ਪੁਲਸ ਨੇ ਮ੍ਰਿਤਕ ਦੀ ਪਤਨੀ ਤੇ 2 ਪੁੱਤਰਾਂ ਨੂੰ ਕਾਬੂ ਕੀਤਾ ਹੈ। ਸਰਹੱਦ ਪਾਰ ਸੂਤਰਾਂ ਨੇ ਅਨੁਸਾਰ, ਇਕ ਵਿਅਕਤੀ ਰਸੂਲ ਹੈਦਰ ਦੀ ਲਾਸ਼ ਮਿਲਣ ‘ਤੇ ਪੁਲਸ ਨੇ ਜਾਂਚ ਪੜਤਾਲ ਤੋਂ ਬਾਅਦ ਪਤਨੀ ਨਜਮਾ ਨੂੰ ਹਿਰਾਸਤ ‘ਚ, ਲੈ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਤੀ ਰਸੂਲ ਹੈਦਰ ਨੇ ਉਸ ਨੂੰ ਤਲਾਕ ਦੇ ਕੇ ਕਿਸੇ ਹੋਰ ਮਹਿਲਾ ਨਾਲ ਨਿਕਾਹ ਕਰਨ ਦੀ ਜ਼ਿੱਦ ਕੀਤੀ, ਦੋ ਉਸ ਦੇ ਪੁੱਤਰ ਅਰਸਲਾਨ ਸੋਹੇਲ ਅਤੇ ਗੁਲਾਮ ਹੈਦਰ ਨੂੰ ਪਸੰਦ ਨਹੀਂ ਸੀ।
ਰਸੂਲ ਨੇ ਨਜਮਾ ਨੂੰ ਤਲਾਕ ਦੇ ਦਿੱਤਾ, ਜਿਸ ਤੋਂ ਨਾਰਾਜ਼ ਉਨ੍ਹਾਂ ਨੇ ਯੋਜਨਾ ਬਣਾ ਕੇ ਰਸੂਲ ਹੈਦਰ ਨੂੰ ਅਗਵਾ ਕਰਕੇ ਸ਼ਹਿਰ ਤੋਂ ਦੂਰ ਲੈ ਗਏ, ਜਿੱਥੇ ਉਸ ਨੂੰ ਪਹਿਲਾਂ ਗੋਲੀ ਮਾਰੀ ਅਤੇ ਬਾਅਦ ਵਿਚ ਉਸ ਦਾ ਗਲਾ ਵੱਢ ਦਿੱਤਾ।

Comment here