ਮਾਂਟਰੀਅਲ-ਕੈਨੇਡਾ ਦੇ ਇਸ ਸ਼ਹਿਰ ਤੋੰ ਬੇਹੱਦ ਦੁਖਦ ਖਬਰ ਆਈ ਹੈ, ਇੱਥੇ ਸੜਕ ਹਾਦਸੇ ਨੇ ਪੰਜ ਨੌਜਵਾਨਾਂ ਦੀ ਜਾਨ ਲੈ ਲਈ, ਜਿਹਨਾਂ ਚ ਇੱਕ ਪੰਜਾਬੀ ਵੀ ਸ਼ਾਮਲ ਹੈ। ਇੱਥੇ ਬਟਾਲਾ ਦੇ ਨੇੜਲੇ ਪਿੰਡ ਅੰਮੋਨੰਗਲ ਦੇ 22 ਸਾਲਾ ਪੰਜਾਬੀ ਨੌਜਵਾਨ ਸਮੇਤ 5 ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ ਤੇ ਲੜਕੀ ਸਮੇਤ 2 ਜਣਿਆਂ ਦੇ ਜ਼ਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਕੈਨੇਡਾ ਤੋਂ ਫੋਨ ਆਇਆ ਕਿ ਕਰਨਪਾਲ ਸਿੰਘ ਪੁੱਤਰ ਨਿਵਾਸੀ ਪਿੰਡ ਅੰਮੋਨੰਗਲ ਆਪਣੇ ਸਾਥੀ 6 ਲੜਕਿਆਂ ਤੇ ਇਕ ਲੜਕੀ ਸਮੇਤ ਕੈਨੇਡਾ ਦੇ ਸ਼ਹਿਰ ਮਾਂਟ੍ਰੀਅਲ ਤੋਂ ਪੇਪਰ ਦੇ ਕੇ ਗੱਡੀ ’ਚ ਵਾਪਸ ਬਰੈਂਪਟਨ ਜਾ ਰਿਹਾ ਸੀ ਕਿ ਇਨ੍ਹਾਂ ਦੀ ਗੱਡੀ ਟਰਾਲੇ ਨਾਲ ਟਕਰਾਉਣ ਕਰ ਕੇ ਹਾਦਸਾਗ੍ਰਸਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ’ਚ ਕਰਨਪਾਲ ਸਿੰਘ ਸਮੇਤ 5 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਇਕ ਲੜਕਾ ਤੇ ਇਕ ਲੜਕੀ ਗੰਭੀਰ ਜ਼ਖ਼ਮੀ ਹੋ ਗਏ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨਪਾਲ ਸਿੰਘ ਪੁੱਤਰ ਪੁਰਜੀਤ ਸਿੰਘ ਵਾਸੀ ਪਿੰਡ ਅੰਮੋਨੰਗਲ ਬੀਤੀ 25 ਜਨਵਰੀ 2021 ਨੂੰ ਵਿਦੇਸ਼ ’ਚ ਪੜ੍ਹਾਈ ਕਰਨ ਲਈ ਗਿਆ ਸੀ।
Comment here