ਕਾਬੁਲ- ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਅੱਤਿਆਚਾਰਾਂ ਦੇ ਖਿਲਾਫ ਔਰਤਾਂ ਵੀ ਖੁੱਲ੍ਹ ਕੇ ਮੈਦਾਨ ਵਿੱਚ ਆਈਆਂ ਹਨ। ਇੱਥੋਂ ਦੀ ਇੱਕ ਮਹਿਲਾ ਗਵਰਨਰ ਤਾਲਿਬਾਨ ਨੂੰ ਰੋਕਣ ਲਈ ਆਪਣੇ ਇਲਾਕੇ ਵਿੱਚ ਫ਼ੌਜ ਖੜ੍ਹੀ ਕਰ ਰਹੀ ਹੈ। ਇਸ ਮਹਿਲਾ ਰਾਜਪਾਲ ਦਾ ਨਾਂ ਸਲੀਮਾ ਮਾਜਰੀ ਹੈ।ਮਾਜਰੀ ਆਪਣੇ ਇਲਾਕੇ ਦੇ ਲੋਕਾਂ ਨੂੰ ਦੇਸ਼ ਲਈ ਮਰਨ ਲਈ ਕਹਿ ਰਹੀ ਹੈ। ਮਈ ਦੀ ਸ਼ੁਰੂਆਤ ਤੋਂ ਹੀ ਤਾਲਿਬਾਨ ਅਫਗਾਨਿਸਤਾਨ ਦੇ ਪੇਂਡੂ ਇਲਾਕਿਆਂ ਵਿੱਚ ਇਕੱਠੇ ਹੋ ਰਹੇ ਹਨ। ਉਹ ਕਹਿੰਦੀ ਹੈ, “ਤਾਲਿਬਾਨ ਬਿਲਕੁਲ ਉਹੀ ਹਨ ਜੋ ਮਨੁੱਖੀ ਅਧਿਕਾਰਾਂ ਨੂੰ ਲਤਾੜਦੇ ਹਨ, ਸਮਾਜਿਕ ਤੌਰ ‘ਤੇ ਲੋਕ ਮਹਿਲਾ ਨੇਤਾਵਾਂ ਨੂੰ ਸਵੀਕਾਰ ਕਰਨ ਵਿੱਚ ਅਸਮਰੱਥ ਹਨ।” ਮਾਜਰੀ ਹਜ਼ਾਰਾ ਭਾਈਚਾਰੇ ਨਾਲ ਸੰਬੰਧਤ ਹੈ ਅਤੇ ਭਾਈਚਾਰੇ ਦੇ ਜ਼ਿਆਦਾਤਰ ਲੋਕ ਸ਼ੀਆ ਹਨ, ਜਿਨ੍ਹਾਂ ਨੂੰ ਸੁੰਨੀ ਮੁਸਲਿਮ ਤਾਲਿਬਾਨ ਬਿਲਕੁਲ ਪਸੰਦ ਨਹੀਂ ਕਰਦੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਅਮਰੀਕਾ ਦੇ ਸਭ ਤੋਂ ਲੰਮੇ ਯੁੱਧ ਦੇ ਅੰਤ ਅਤੇ ਫ਼ੌਜਾਂ ਨੂੰ ਵਾਪਸ ਬੁਲਾਉਣ ਦੇ ਆਦੇਸ਼ ਦਿੱਤੇ ਸਨ, ਉਸ ਸਮੇਂ ਤੋਂ ਹੀ ਦੂਰ-ਦੁਰਾਡੇ ਪਹਾੜੀ ਪਿੰਡਾਂ ਅਤੇ ਵਾਦੀਆਂ ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ, ਪਰ ਚਾਰਕਿੰਤ ਤੇ ਨਹੀਂ, ਬਲਖ ਪ੍ਰਾਂਤ ਦੇ ਮਜ਼ਾਰ-ਏ-ਸ਼ਰੀਫ ਤੋਂ ਲਗਭਗ ਇੱਕ ਘੰਟੇ ਦੀ ਦੂਰੀ ‘ਤੇ ਪਰ ਮੌਜੂਦਾ ਚਰਕਿੰਤ ਚ ਮਹੌਲ ਕੁਝ ਸ਼ਾਂਤ ਹੈ। ਤਾਲਿਬਾਨ ਦੇ ਅਧੀਨ, ਆਏ ਇਲਾਕਿਆਂ ਵਿੱਚ ਔਰਤਾਂ ਅਤੇ ਲੜਕੀਆਂ ਦੀ ਸਿੱਖਿਆ ਅਤੇ ਰੁਜ਼ਗਾਰ ‘ਤੇ ਪਾਬੰਦੀ ਲਗਾਈ ਗਈ ਸੀ। ਸਕੂਲਾਂ ਨੂੰ ਤਾਲਿਬਾਨ ਅਤੇ ਇਸਲਾਮਿਕ ਸਟੇਟ ਦੇ ਲੜਾਕਿਆਂ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ। ਮਈ ਵਿੱਚ ਹੀ ਰਾਜਧਾਨੀ ਦੇ ਇੱਕ ਸਕੂਲ ਤੇ ਹਮਲਾ ਕੀਤਾ ਅਤੇ 80 ਲੜਕੀਆਂ ਨੂੰ ਮਾਰ ਦਿੱਤਾ। ਰਾਜਪਾਲ ਮਾਜਰੀ ਦੇ ਸ਼ਾਸਨ ਵਾਲੇ ਲਗਭਗ ਅੱਧੇ ਜ਼ਿਲ੍ਹੇ ‘ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ। ਹੁਣ ਉਹ ਬਾਕੀ ਰਹਿੰਦੇ ਹਿੱਸੇ ਨੂੰ ਬਚਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਕਿਸਾਨਾਂ, ਚਰਵਾਹਿਆਂ ਅਤੇ ਮਜ਼ਦੂਰਾਂ ਸਮੇਤ ਸੈਂਕੜੇ ਸਥਾਨਕ ਲੋਕ ਉਸਦੇ ਮਿਸ਼ਨ ਦਾ ਹਿੱਸਾ ਬਣ ਗਏ ਹਨ। ਮਾਜਰੀ ਕਹਿੰਦੀ ਹੈ, “ਸਾਡੇ ਲੋਕਾਂ ਕੋਲ ਬੰਦੂਕਾਂ ਨਹੀਂ ਸਨ, ਪਰ ਉਨ੍ਹਾਂ ਨੇ ਆਪਣੀਆਂ ਗਾਵਾਂ, ਭੇਡਾਂ ਅਤੇ ਇੱਥੋਂ ਤੱਕ ਕਿ ਜ਼ਮੀਨ ਵੇਚ ਕੇ ਹਥਿਆਰ ਖਰੀਦੇ ਸਨ। ਉਹ ਦਿਨ ਰਾਤ ਮੂਹਰਲੀ ਕਤਾਰ ਵਿੱਚ ਤਾਇਨਾਤ ਹਨ, ਜਦੋਂ ਕਿ ਨਾ ਤਾਂ ਉਨ੍ਹਾਂ ਨੂੰ ਇਸਦਾ ਸਿਹਰਾ ਮਿਲ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੁਝ ਮਿਲ ਰਿਹਾ ਹੈ। ਇਸਦੇ ਲਈ ਨਾ ਕੋਈ ਕ੍ਰੈਡਿਟ ਤੇ ਕੋਈ ਤਨਖਾਹ ਨਹੀਂ , ਪਰ ਫੇਰ ਵੀ ਉਹ ਡਟੇ ਹੋਏ ਹਨ। ਮਾਜਰੀ ਨੇ ਹੁਣ ਤੱਕ 600 ਆਦਮੀਆਂ ਦੀ ਭਰਤੀ ਕੀਤੀ ਹੈ, ਜੋ ਲੜਾਈ ਦੌਰਾਨ ਫੌਜ ਅਤੇ ਸੁਰੱਖਿਆ ਬਲਾਂ ਦੀ ਥਾਂ ਲੈ ਰਹੇ ਹਨ। ਉਨ੍ਹਾਂ ਵਿਚ 53 ਸਾਲਾ ਸਈਦ ਮੁਨਾਵਰ ਵੀ ਸ਼ਾਮਲ ਹੈ, ਜਿਸ ਨੇ 20 ਸਾਲਾਂ ਦੀ ਖੇਤੀ ਤੋਂ ਬਾਅਦ ਹਥਿਆਰ ਚੁੱਕ ਲਏ। ਮੁਨਾਵਰ ਨੇ ਕਿਹਾ, “ਅਸੀਂ ਉਦੋਂ ਤੱਕ ਕਾਰੀਗਰ ਅਤੇ ਮਜ਼ਦੂਰ ਹੁੰਦੇ ਸੀ ਜਦੋਂ ਤੱਕ ਉਨ੍ਹਾਂ ਨੇ ਸਾਡੇ ਪਿੰਡ ਉੱਤੇ ਹਮਲਾ ਨਹੀਂ ਕੀਤਾ। ਉਨ੍ਹਾਂ ਨੇ ਨੇੜਲੇ ਪਿੰਡ ‘ਤੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਗਲੀਚੇ ਅਤੇ ਸਮਾਨ’ ਤੇ ਛਾਪਾ ਮਾਰਿਆ, ਲੁਟਮਾਰ ਕੀਤੀ। ਇਸ ਆਰਮੀ ਦਾ 21 ਸਾਲਾ ਫੈਜ਼ ਮੁਹੰਮਦ ਵੀ ਇੱਕ ਵਲੰਟੀਅਰ ਹੈ। ਤਾਲਿਬਾਨ ਨਾਲ ਲੜਨ ਲਈ, ਉਸਨੇ ਫਿਲਹਾਲ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਬੰਦ ਕਰ ਦਿੱਤੀ ਹੈ। ਤਿੰਨ ਮਹੀਨੇ ਪਹਿਲਾਂ ਤੱਕ ਉਸਨੇ ਕੋਈ ਹਮਲਾ ਵੀ ਨਹੀਂ ਵੇਖਿਆ ਸੀ ਪਰ ਹੁਣ ਉਸਨੇ ਇੱਕੋ ਦਿਨ ਵਿੱਚ ਤਿੰਨ ਲੜਾਈਆਂ ਲੜੀਆਂ ਹਨ। ਫੈਜ਼ ਕਹਿੰਦਾ ਹੈ, “ਸਭ ਤੋਂ ਭਿਆਨਕ ਲੜਾਈ ਕੁਝ ਰਾਤ ਪਹਿਲਾਂ ਹੋਈ ਸੀ ਜਦੋਂ ਅਸੀਂ ਸੱਤ ਹਮਲਿਆਂ ਦਾ ਬਦਲਾ ਲਿਆ ਸੀ।” ਚਾਰਕਿੰਤ ਦੇ ਪਿੰਡ ਦੇ ਲੋਕਾਂ ਦਾ ਮਨ ਅਜੇ ਵੀ ਤਾਲਿਬਾਨ ਦੀਆਂ ਬੁਰੀਆਂ ਯਾਦਾਂ ਨਾਲ ਭਰਿਆ ਹੋਇਆ ਹੈ. ਰਾਜਪਾਲ ਮਾਜਰੀ ਨੂੰ ਪਤਾ ਹੈ ਕਿ ਜੇ ਉਹ ਵਾਪਸ ਆਉਂਦੇ ਹਨ, ਤਾਂ ਉਹ ਕਦੇ ਵੀ ਕਿਸੇ ਔਰਤ ਦੀ ਅਗਵਾਈ ਨੂੰ ਸਵੀਕਾਰ ਨਹੀਂ ਕਰਨਗੇ। ਉਹ ਕਹਿੰਦੀ ਹੈ, “ਤਾਲਿਬਾਨਾਂ ਦੇ ਰਾਜ ਵਿੱਚ ਔਰਤਾਂ ਦੀ ਸਿੱਖਿਆ ਦੇ ਮੌਕੇ ਘੱਟ ਹੋਣਗੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ।” ਅਜਿਹੀ ਸਥਿਤੀ ਨੂੰ ਵਾਪਰਨ ਤੋਂ ਰੋਕਣ ਲਈ, ਆਪਣੇ ਦਫਤਰ ਵਿੱਚ, ਉਹ ਮਿਲੀਸ਼ੀਆ ਦੇ ਕਮਾਂਡਰਾਂ ਨਾਲ ਬੈਠ ਕੇ ਅਗਲੇ ਯੁੱਧ ਦੀ ਯੋਜਨਾਬੰਦੀ ਵਿੱਚ ਰੁੱਝੀ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਸਈਦ ਨਜ਼ੀਰ ਦਾ ਮੰਨਣਾ ਹੈ ਕਿ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਤਾਲਿਬਾਨ ਇਸ ਜ਼ਿਲ੍ਹੇ ਉੱਤੇ ਕਬਜ਼ਾ ਨਹੀਂ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਪ੍ਰਾਪਤੀਆਂ ਲੋਕਾਂ ਦੇ ਸਹਿਯੋਗ ਦੇ ਆਧਾਰ ਤੇ ਹਨ।
Comment here