ਅਪਰਾਧਸਿਆਸਤਖਬਰਾਂ

ਮਹਿਬੂਬਾ ਬੱਚਿਆਂ ਦੇ ਮਨਾਂਚ ਜ਼ਹਿਰ ਭਰ ਰਹੀ ਹੈ-ਰੈਨਾ

ਜੰਮੂ-ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਦੋਸ਼ ਲਾਇਆ ਕਿ ਪੀ. ਡੀ .ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਨਿੱਜੀ ਹਿੱਤਾਂ ਲਈ ਸਕੂਲਾਂ ਵਿੱਚ ਬੱਚਿਆਂ ਵਲੋਂ ਗਾਏ ਜਾਂਦੇ ਭਜਨ ‘ਰਘੁਪਤੀ ਰਾਘਵ ਰਾਜਾਰਾਮ’ ਦਾ ਵਿਰੋਧ ਕਰ ਰਹੀ ਹੈ ਅਤੇ ਬੱਚਿਆਂ ਦੇ ਮਨ ’ਚ ਜ਼ਹਿਰ ਭਰ ਰਹੀ ਹੈ। ਸਾਬਕਾ ਮੁੱਖ ਮੰਤਰੀ ਨੇ ਸੋਮਵਾਰ ਟਵਿੱਟਰ ’ਤੇ ਇੱਕ ਵੀਡੀਓ ਪਾਇਆ ਸੀ ਜਿਸ ਵਿੱਚ ਇੱਕ ਸਕੂਲ ਦੇ ਅਧਿਆਪਕ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਦਾ ਉਕਤ ਮਸ਼ਹੂਰ ਭਜਨ ਗਾਉਣ ਲਈ ਕਹਿ ਰਹੇ ਹਨ। ਮਹਿਬੂਬਾ ਮੁਫਤੀ ਨੇ ਇਸ ਨੂੰ ਸਰਕਾਰ ਦਾ ਅਸਲ ‘ਹਿੰਦੂਤਵ ਏਜੰਡਾ’ ਕਰਾਰ ਦਿੱਤਾ ਸੀ। ਮਹਿਬੂਬਾ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਰੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਬਚਿਆਂ ਦੇ ਦਿਮਾਗ ’ਚ ਜ਼ਹਿਰ ਪੈਦਾ ਕਰ ਕੇ ਅਜਿਹੀ ਰਾਜਨੀਤੀ ਕਰਨੀ ਬੰਦ ਕਰਨੀ ਚਾਹੀਦੀ ਹੈ। ਮਹਾਤਮਾ ਗਾਂਧੀ ਨੇ ਆਜ਼ਾਦੀ ਸੰਗਰਾਮ ਦੌਰਾਨ ਇਹ ਭਜਨ ਗਾ ਕੇ ਪੂਰੇ ਦੇਸ਼ ਨੂੰ ਇਕਜੁੱਟ ਕੀਤਾ ਸੀ। ਮਹਿਬੂਬਾ ਕਸ਼ਮੀਰ ਵਿੱਚ ਆਪਣਾ ਆਧਾਰ ਗੁਆ ਚੁੱਕੀ ਹੈ। ਵਾਦੀ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਨਕਾਰ ਦਿੱਤਾ ਗਿਆ ਹੈ। ਇਹ ਦੇਸ਼ ਸਾਡਾ ਸਾਰਿਆਂ ਦਾ ਹੈ, ਇੱਥੇ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਮਹਿਬੂਬਾ ਨੂੰ ਅੱਲਾਮਾ ਇਕਬਾਲ ਦਾ ‘ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ’ ਪੜ੍ਹਦੇ ਰਹਿਣਾ ਚਾਹੀਦਾ ਹੈ।

Comment here