ਨਵੀਂ ਦਿੱਲੀ-ਭਾਰਤ ਦੇ ਕਈ ਸੂਬਿਆਂ ਬਾਰੇ ਇਕ ਰਿਪੋਰਟ ਆਈ ਹੈ ਕਿ ਇਥੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ ਇੱਕ ਮਹੀਨੇ ਦੀ ਬੁਢਾਪਾ ਪੈਨਸ਼ਨ ਸਿਰਫ਼ ਤਿੰਨ ਸੌ ਰੁਪਏ ਮਹੀਨਾ ਹੈ। ਇਸ ਵਿੱਚ ਆਖਰੀ ਵਾਰ 2012 ਵਿੱਚ ਵਾਧਾ ਕੀਤਾ ਗਿਆ ਸੀ, ਜਦੋਂ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਯੋਜਨਾ, ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਯੋਜਨਾ ਅਤੇ ਇੰਦਰਾ ਗਾਂਧੀ ਰਾਸ਼ਟਰੀ ਅਪਾਹਜ ਪੈਨਸ਼ਨ ਯੋਜਨਾ ਦੇ ਤਹਿਤ ਪੈਨਸ਼ਨ ਦੀ ਰਕਮ 200 ਰੁਪਏ ਤੋਂ ਵਧਾ ਕੇ 300 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਸੀ। ਦਿੱਲੀ ਦੇ ਜਹਾਂਗੀਰਪੁਰੀ ਦੀ ਰਹਿਣ ਵਾਲੀ ਹੀਰੀ ਦੇਵੀ .. ਹੁਣ ਇਥੇ ਫੇਰ ਬਦਲਾਅ ਤੇ ਸਿਆਸੀ ਕ੍ਰਾਂਤੀ ਵਾਲਿਆਂ ਵੱਲ ਉਂਗਲ ਹੋ ਜਾਣੀ ਆ। ਦਿੱਲੀ ਚ ਰਹਿੰਦੀ ਏਸ ਬਜੁਰਗ ਹੀਰੀ ਦੇਵੀ ਨੇ ਕਿਹਾ, “ਮੇਰੇ ਪਤੀ ਦੀ ਉਮਰ 70 ਸਾਲ ਤੋਂ ਵੱਧ ਹੈ ਅਤੇ ਉਨ੍ਹਾਂ ਨੇ ਮਹਿੰਗਾਈ ਦੇ ਮੱਦੇਨਜ਼ਰ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਸਾਨੂੰ ਤਿੰਨ ਤਿੰਨ ਸੌ ਰੁਪਏ ਬੁਢਾਪਾ ਪੈਨਸ਼ਨ ਦੇ ਪੈਸੇ ਮਿਲਦੇ ਨੇ, ਏਨੇ ਪੈਸਿਆਂ ਨਾਲ ਤਾਂ ਹਫਤਾ ਵੀ ਨਹੀਂ ਟੱਪਦਾ..। ਵੈਸੇ ਭਾਰਤ ਦੇ ਗਰੀਬ ਲੋਕ ਵੀ ਹੱਦ ਈ ਨੇ..। ਅਸੀਂ ਤਾਂ ਤਿੰਨ ਸੌ ਰੁਪਈਆਂ, ਭਾਵ ਪੰਜਾਂ ਡਾਲਰਾਂ ਨਾਲ ਰੱਬ ਖੁਸ਼ ਕਰ ਲਈਦਾ, ਏਹ ਗਰੀਬ ਖੁਸ਼ ਨਾ ਹੋਏ..।

Comment here