ਸਿਆਸਤਖਬਰਾਂਚਲੰਤ ਮਾਮਲੇ

ਮਹਾਸ਼ਿਵਰਾਤਰੀ : 21 ਲੱਖ ਦੀਵਿਆਂ ਨਾਲ ਜਗਮਗਾਏਗਾ ਉਜੈਨ

ਭੋਪਾਲ-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ਉਜੈਨ ਸ਼ਹਿਰ ‘ਚ 18 ਫਰਵਰੀ ਨੂੰ ਮਹਾਸ਼ਿਵਰਾਤਰੀ ਮੌਕੇ ‘ਸ਼ਿਵ ਜੋਤੀ ਅਰਪਣਨ-2023’ ਪ੍ਰੋਗਰਾਮ ਦੇ ਅਧੀਨ ਮਿੱਟੀ ਦੇ ਕਰੀਬ 21 ਲੱਖ ਦੀਵੇ ਜਗਾਏ ਜਾਣਗੇ। ਪਿਛਲੇ ਸਾਲ ਉਜੈਨ ‘ਚ ਮਹਾਸ਼ਿਵਰਾਤਰੀ ‘ਤੇ ਮਿੱਟੀ ਦੇ 11,71,078 ਦੀਵੇ ਜਗਾਏ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਹੁਣ 21 ਲੱਖ ਦੀਵੇ ਜਗਾ ਕੇ ਗਿੰਨੀਜ਼ ਵਰਡ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮਹਾਸ਼ਿਵਰਾਤਰੀ ਦੀਆਂ ਤਿਆਰੀਆਂ ਦੀ ਸਮੀਖਿਆ ਬੈਠਕ ਤੋਂ ਬਾਅਦ ਸ਼ਨੀਵਾਰ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਉਜੈਨ ‘ਚ ਮਹਾਸ਼ਿਵਰਾਤਰੀ ਦਾ ਤਿਉਹਾਰ ਦੀਵਾਲੀ ਦੀ ਤਰ੍ਹਾਂ 18 ਫਰਵਰੀ ਨੂੰ ਮਨਾਇਆ ਜਾਵੇਗਾ। ਚੌਹਾਨ ਨੇ ਕਿਹਾ,”ਮਹਾਸ਼ਿਵਰਾਤਰੀ ‘ਤੇ ਉਜੈਨ ਵਾਸੀ 21 ਲੱਖ ਦੀਵੇ ਜਗਾ ਕੇ ਭਗਵਾਨ ਮਹਾਕਾਲ ਦੇ ਪ੍ਰਤੀ ਆਪਣਾ ਸਮਰਪਣ ਜ਼ਾਹਰ ਕਰਨਗੇ। ਇਹ ਆਯੋਜਨ ਸਮਾਜ ਅਤੇ ਸਰਕਾਰ ਦੀ ਹਿੱਸੇਦਾਰੀ ਨਾਲ ਸੰਭਵ ਹੋਵੇਗਾ।”
ਅਧਿਕਾਰੀਆਂ ਨੇ ਬੈਠਕ ‘ਚ ਦੱਸਿਆ ਕਿ ਉਜੈਨ ‘ਚ ਸ਼ਿਵ ਜੋਤੀ ਅਰਪਣਮ ਪ੍ਰੋਗਰਾਮ ਦੇ ਅਧੀਨ ਸ਼ਹਿਰ ਦੇ ਮੰਦਰਾਂ, ਵਪਾਰਕ ਸਥਾਨਾਂ, ਘਰਾਂ ਤੋਂ ਇਲਾਵਾ ਸ਼ਿਪ੍ਰਾ ਨਦੀ ਦੇ ਕਿਨਾਰੇ ਅਤੇ ਮਹੱਤਵਪੂਰਨ ਚੌਰਾਹਿਆਂ ਅਤੇ ਸਥਾਨਾਂ ‘ਤੇ ਮਿੱਟੀ ਦੇ ਦੀਵੇ ਜਗਾਏ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਉਜੈਨ ‘ਚ ਪ੍ਰਮੁੱਖ ਸਥਾਨਾਂ ਨੂੰ ਬਿਜਲੀ ਦੀ ਸਜਾਵਟ ਅਤੇ ਰੰਗੋਲੀ ਨਾਲ ਸਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਹਾਸ਼ਿਵਰਾਤਰੀ ‘ਤੇ ਉਜੈਨ ‘ਚ 11,71,078 ਦੀਵੇ ਜਗਾਏ ਤੋਂ ਬਾਅਦ 2022 ‘ਚ ਦੀਵਾਲੀ ‘ਤੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਸ਼ਹਿਰ ‘ਚ 15.76 ਲੱਖ ਦੀਵੇ ਜਗਾ ਕੇ ਵਿਸ਼ਵ ਰਿਕਾਰਡ ਬਣਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਮਹਾਸ਼ਿਵਰਾਤਰੀ ‘ਤੇ ਉਜੈਨ ‘ਚ ਪੂਰਾ ਪ੍ਰੋਗਰਾਮ ‘ਜ਼ੀਰੋ ਵੈਸਟ’ ਸਿਧਾਂਤ ‘ਤੇ ਆਧਾਰਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ‘ਚ 20 ਹਜ਼ਾਰ ਤੋਂ ਵੱਧ ਸਵੈਮ-ਸੇਵੀ ਹਿੱਸਾ ਲੈਣਗੇ।

Comment here