ਭਾਰਤ ਵਿੱਚ ਹਰ ਸਾਲ ਮਹਾਸ਼ਿਵਰਾਤਰੀ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਹਿੰਦੂ ਧਰਮ ਵਿੱਚ ਮਹਾਸ਼ਿਵਰਾਤੀ ਦੇ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਸਾਲ ਅੱਜ 18 ਫ਼ਰਵਰੀ ਨੂੰ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਦੇਸ਼ ਭਰ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਦਿਰਾਂ ‘ਚ ਸ਼ਰਧਾਲੂ ਪਹੁੰਚਣੇ ਹੋਣੇ ਸ਼ੁਰੂ ਹੋ ਗਏ ਹਨ। ਸਾਰੇ ਮੰਦਿਰਾਂ ‘ਚ ਰੌਣਕਾਂ ਲੱਗ ਗਈਆਂ ਹਨ।
ਧਾਰਮਿਕ ਕਥਾਵਾਂ ਦੇ ਅਨੁਸਾਰ ਮਹਾਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ। ਇਸ ਦਿਨ ਲੋਕ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਇਸ ਮੌਕੇ ਭਗਵਾਨ ਸ਼ਿਵ ਦੀ ਬਾਰਾਤ ਵੀ ਕੱਢੀ ਜਾਂਦੀ ਹੈ। ਮਹਾਸ਼ਿਵਰਾਤਰੀ ਦੇ ਦਿਨ ਸ਼ਿਵ ਮੰਦਿਰਾਂ ਵਿੱਚ ਬਹੁਤ ਹੀ ਭੀੜ ਹੁੰਦੀ ਹੈ। ਇਸ ਮੌਕੇ ਉੱਤੇ ਬਹੁਤ ਸਾਰੇ ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਉੱਤਰ ਪ੍ਰਦੇਸ਼ ਦੇ ਸ਼ਹਿਰ ਮਿਰਜ਼ਾਪੁਰ ਦੇ ਪ੍ਰਸਿੱਧ ਮੰਦਿਰਾਂ ਵਿੱਚ ਜਾਂਦੇ ਹਨ। ਆਓ ਜਾਣਦੇ ਹਾਂ ਸ਼ਿਵ ਨਾਲ ਸੰਬੰਧਿਤ ਇਨ੍ਹਾਂ ਮੰਦਿਰਾਂ ਬਾਰੇ ਡਿਟੇਲ…
ਪੰਚਮੁਖੀ ਮਹਾਦੇਵ ਮੰਦਿਰ
ਪੰਚਮੁਖੀ ਮਹਾਦੇਵ ਮਿਰਜ਼ਾਪੁਰ ਵਿੱਚ ਸਥਿਤ ਬਹੁਤ ਹੀ ਮਸ਼ਹੂਰ ਮੰਦਿਰ ਹੈ। ਇਹ ਮੰਦਿਰ ਗੰਗਾ ਦੇ ਕਿਨਾਰ ਬਾਰੀਆ ਘਾਟ ਉੱਤੇ ਸਥਿਤ ਹੈ। ਇਸ ਮੰਦਿਰ ਵਿੱਚ ਸ਼ਰਦਾਲੂ ਦੂਰੋਂ ਦੂਰੋਂ ਆਉਂਦੇ ਹਨ। ਮਹਾਸ਼ਿਵਰਾਤਰੀ ਦੇ ਮੌਕੇ ਇਸ ਮੰਦਿਰ ਵਿੱਚ ਸ਼ਰਧਾਲੂਆਂ ਦਾ ਭਾਰੀ ਇਕੱਠ ਹੁੰਦਾ ਹੈ।
ਬੁਢੇਨਾਥ ਮੰਦਿਰ
ਬੁਢੇਨਾਥ ਮੰਦਿਰ ਮਿਰਜ਼ਾਪੁਰ ਵਿੱਚ ਸਥਿਤ ਇੱਕ ਪ੍ਰਚੀਨ ਮੰਦਿਰ ਹੈ। ਇਹ ਮਿਰਜਾਪੁਰ ਵਿੱਚ ਸੱਤੀ ਰੋਡ ਉੱਤੇ ਮੌਜੂਦ ਹੈ। ਮਹਾਸ਼ਿਵਰਾਤਰੀ ਦੇ ਮੌਕੇ ਇਸ ਮੰਦਿਰ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਆਉਂਦੇ ਹਨ। ਆਪਣੇ ਸਮਿਆ ਵਿੱਚ ਕਸ਼ਮੀਰ ਤੇ ਨੇਪਾਲ ਦੇ ਰਾਜਿਆਂ ਨੇ ਇਸ ਮੰਦਿਰ ਦੀ ਸਾਂਭ ਸੰਭਾਲ ਕੀਤੀ ਹੈ। ਇਸ ਮੰਦਿਰ ਵਿੱਚ ਅਸ਼ਟਧਾਤੂ ਦੀਆਂ ਘੰਟੀਆਂ ਅੱਜ ਵੀ ਮੌਜੂਦ ਹਨ। ਇਹ ਘੰਟੀਆਂ ਰਾਜਿਆਂ ਦੁਆਰਾ ਹੀ ਇਸ ਮੰਦਿਰ ਵਿੱਚ ਚੜ੍ਹਾਈਆਂ ਗਈਆਂ ਹਨ।
ਰਾਮੇਸ਼ਵਰ ਮਹਾਦੇਵ ਮੰਦਿਰ
ਰਾਮੇਸ਼ਵਰ ਮਹਾਦੇਵ ਮਦਿੰਰ ਵਿੰਧਿਆਚਲ ਵਿੱਚ ਸਥਿਤ ਹੈ। ਇਹ ਇੱਕ ਪ੍ਰਾਚੀਨ ਮੰਦਿਰ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਤ੍ਰੇਤਾਯੁਗ ਵਿੱਚ ਰਾਮਗਯਾ ਘਾਟ ‘ਤੇ ਸਰਾਧ ਕਰਨ ਤੋਂ ਬਾਅਦ, ਭਗਵਾਨ ਰਾਮ ਨੇ ਇੱਥੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ।
ਤਾਰਕੇਸ਼ਵਰ ਮਹਾਦੇਵ ਮੰਦਿਰ
ਤਾਰਕੇਸ਼ਵਰ ਮਹਾਦੇਵ ਮੰਦਿਰ ਗੰਗਾ ਕਿਨਾਰੇ ਬਾਰੀਆ ਘਾਟ ਉੱਤੇ ਸਥਿਤ ਹੈ। ਇਹ ਬਹੁਤ ਸਾਰੇ ਸ਼ਰਧਾਲੂ ਆਉਂਦੇ ਰਹਿੰਦੇ ਹਨ। ਮਹਾਸ਼ਿਵਰਾਤਰੀ ਦੇ ਮੌਕੇ ਉੱਤੇ ਇੱਥੇ ਭਾਰੇ ਇਕੱਠ ਦੇਖਣ ਨੂੰ ਮਿਲਦਾ ਹੈ।
ਬਦੇਵਰਾ ਨਾਥ ਮੰਦਿਰ
ਬਦੇਵਰਾ ਨਾਥ ਮੰਦਿਰ ਮਿਰਜ਼ਾਪੁਰ ਦੇ ਜਿਗਨਾ ਇਲਾਕੇ ਦੇ ਪਿੰਡ ਬਦੇਵਰਾ ਚੌਬੇ ਵਿੱਚ ਸਥਿਤ ਹੈ। ਇਹ ਮੰਦਿਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਹੈ। ਮੰਨਿਆ ਜਾਂਦਾ ਹੈ ਕਿ ਇੱਥੋਂ ਦੇ ਹਵਨ ਕੁੰਡ ਦਾ ਪ੍ਰਸ਼ਾਦ ਛਕਣ ਨਾਲ ਗਠੀਏ ਵਰਗੀ ਲਾਇਲਾਜ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ। ਇਸਦੇ ਇਲਾਜ ਲਈ ਲੋਕ ਦੂਰੋਂ ਦੂਰੋਂ ਇਸ ਮੰਦਿਰ ਵਿੱਚ ਆਉਂਦੇ ਹਨ।
ਮਹਾਸ਼ਿਵਰਾਤਰੀ : ਇਨ੍ਹਾਂ ਮੰਦਿਰਾਂ ‘ਚ ਸ਼ਰਧਾਲੂਆਂ ਦਾ ਹੁੰਦਾ ਭਾਰੀ ਇਕੱਠ

Comment here