ਅਪਰਾਧਖਬਰਾਂ

ਮਹਾਰਾਸ਼ਟਰ ’ਚ ਪੁਲਿਸ ਮੁਕਾਬਲੇ ’ਚ ਮਾਰੇ ਗਏ 26 ਨਕਸਲੀ

ਮੁੰਬਈ –ਮਹਾਰਾਸ਼ਟਰ ਪੁਲਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ, ਸੂਬੇ ਵਿਚ ਮੁੰਬਈ ਤੋਂ 900 ਕਿਲੋਮੀਟਰ ਦੂਰ ਪੂਰਬੀ ਮਹਾਰਾਸ਼ਟਰ ਦੇ ਗੜਚਿਰੌਲੀ ਜ਼ਿਲ੍ਹੇ ਵਿਚ ਸ਼ਨਿਚਰਵਾਰ ਨੂੰ ਪੁਲਿਸ ਨਾਲ ਮੁਠਭੇੜ ਵਿਚ 26 ਨਕਸਲੀ ਮਾਰੇ ਗਏ। ਇਸ ਦੌਰਾਨ ਤਿੰਨ ਜਵਾਨ ਵੀ ਜ਼ਖ਼ਮੀ ਹੋ ਗਏ। ਜ਼ਿਲ੍ਹਾ ਪੁਲਿਸ ਕਮਿਸ਼ਨਰ ਅੰਕਿਤ ਗੋਇਲ ਨੇ ਕਿਹਾ ਕਿ ਅਸੀਂ ਜੰਗਲ ਤੋਂ ਹੁਣ ਤਕ 26 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਗੋਇਲ ਨੇ ਕਿਹਾ ਕਿ ਮੁਠਭੇੜ ਸਵੇਰੇ ਮਰਦਿਨਟੋਲਾ ਵਣ ਖੇਤਰ ਦੇ ਕੋਰਚੀ ਵਿਚ ਉਸ ਸਮੇਂ ਹੋਈ, ਜਦੋਂ ਸੀ-60 ਪੁਲਿਸ ਕਮਾਂਡੋ ਦੀ ਇਕ ਟੀਮ ਐਡੀਸ਼ਨਲ ਐੱਸਪੀ ਸੌਮਿਆ ਮੁੰਡੇ ਦੀ ਅਗਵਾਈ ਵਿਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਹਾਲਾਂਕਿ ਅਜੇ ਤਕ ਮੁਠਭੇੜ ਵਿਚ ਮਾਰੇ ਗਏ ਨਕਸਲੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ, ਪਰ ਸੂਤਰਾਂ ਮੁਤਾਬਕ ਉਨ੍ਹਾਂ ਵਿਚੋਂ ਇਕ ਚੋਟੀ ਦੇ ਵਿਰੋਧੀ ਨੇਤਾ ਦੇ ਸ਼ਾਮਲ ਹੋਣ ਦਾ ਸ਼ੱਕ ਹੈ।

Comment here