ਅਪਰਾਧਸਿਆਸਤਖਬਰਾਂ

ਮਹਾਤਮਾ ਗਾਂਧੀ ਵਿਰੁਧ ਟਿੱਪਣੀ ਕਰਨ ਵਾਲਾ ਗ੍ਰਿਫ਼ਤਾਰ

ਰਾਏਪੁਰ-ਇੱਥੋਂ ਦੀ ਪੁਲੀਸ ਨੇ ਸੰਤ ਕਾਲੀਚਰਨ ਨੂੰ ਮਹਾਤਮਾ ਗਾਂਧੀ ’ਤੇ ਵਿਵਾਦਿਤ ਟਿੱਪਣੀ ਕਾਰਨ ਖਜੁਰਾਹੋ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਵਿਰੁੱਧ ਸ਼ਿਕਾਇਤ ਦਿੱਤੀ ਗਈ ਸੀ। ਦੋਸ਼ੀ ਕਾਲੀਚਰਨ ਨੂੰ ਹੁਣ ਰਾਏਪੁਰ ਲਿਆਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮਹਾਤਮਾ ਗਾਂਧੀ ’ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀਚਰਨ ਮਹਾਰਾਜ ਵਿਰੁੱਧ ਰਾਏਪੁਰ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਮਾਮਲਾ ਦਰਜ ਕੀਤਾ ਗਿਆ ਸੀ। ਕਾਲੀਚਰ ਵਿਰੁੱਧ ਰਾਏਪੁਰ ’ਚ ਧਾਰਾ 505 (2) ਅਤੇ ਧਾਰਾ 294 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਰਾਏਪੁਰ ਦੇ ਮੌਜੂਦਾ ਚੇਅਰਮੈਨ ਪ੍ਰਮੋਦ ਦੁਬੇ ਨੇ ਉਨ੍ਹਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਈ ਸੀ।
ਦੱਸਣਯੋਗ ਹੈ ਕਿ ਰਾਏਪੁਰ ’ਚ ਹੋਈ ਧਰਮ ਸੰਸਦ ’ਚ ਕਾਲੀਚਰਨ ਮਹਾਰਾਜ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਕਾਫ਼ੀ ਅਪਸ਼ਬਦ ਬੋਲੇ ਸਨ। ਜਿਸ ’ਚ ਉਨ੍ਹਾਂ ਕਿਹਾ ਸੀ ਕਿ ਇਸਲਾਮ ਦਾ ਟੀਚਾ ਰਾਜਨੀਤੀ ਦੇ ਮਾਧਿਅਮ ਨਾਲ ਰਾਸ਼ਟਰ ’ਤੇ ਕਬਜ਼ਾ ਕਰਨਾ ਹੈ। ਸਾਡੀਆਂ ਅੱਖਾਂ ਸਾਹਮਣੇ ਉਨ੍ਹਾਂ ਨੇ 1947 ’ਚ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਪਹਿਲੇ ਈਰਾਨ, ਇਰਾਕ ਅਤੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਰਾਜਨੀਤੀ ਦੇ ਮਾਧਿਅਮ ਨਾਲ ਬੰਗਲਾਦੇਸ਼ ਅਤੇ ਪਾਕਿਸਤਾਨ ’ਤੇ ਕਬਜ਼ਾ ਕਰ ਲਿਆ ਸੀ। ਮੈਂ ਨਾਥੂਰਾਮ ਗੋਡਸੇ ਨੂੰ ਨਮਨ ਕਰਦਾ ਹਾਂ ਕਿ ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ।

Comment here