ਸਿਆਸਤਖਬਰਾਂਦੁਨੀਆ

ਮਹਾਤਮਾ ਗਾਂਧੀ ਦੇ ਕਹਿਣ ਤੇ ਸਾਵਰਕਰ ਨੇ ਅੰਗਰੇਜ਼ਾਂ ਤੋਂ ਮੰਗੀ ਸੀ ਮਾਫੀ-ਭਾਜਪਾ, ਆਰ ਐਸ ਐਸ ਦਾ ਦਾਅਵਾ

ਨਵੀਂ ਦਿੱਲੀ-ਵੀਰ ਸਾਵਰਕਰ ਜੀ ਮਹਾਨ ਅਜਾਦੀ ਘੁਲਾਟੀਏ ਸੀ, ਇਸ ਚ ਕੋਈ ਦੋ ਰਾਇ ਨਹੀਂ, ਇਹ ਬਿਆਨ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿਤਾ ਸੀ, ਇਸ ’ਤੇ ਬਵਾਲ ਮਚ ਗਿਆ ਹੈ। ਸਾਵਰਕਰ ਬਾਰੇ ਕਿਤਾਬ ਰਿਲੀਜ਼ ਦੇ ਸਮਾਗਮ ਚ ਇਹ ਵੀ ਦਾਅਵਾ ਕੀਤਾ ਗਿਆ ਕਿ ਮਹਾਤਮਾ ਗਾਂਧੀ ਨੇ ਅੰਗਰੇਜਾਂ ਤੋਂ ਮਾਫੀ ਮੰਗਣ ਲਈ ਵੀਰ ਸਾਵਰਕਰ ਨੂੰ ਕਿਹਾ ਸੀ। ਇਸ ਬਾਰੇ ਇਤਿਹਾਸਕਾਰ ਵਿਕਰਮ ਸੰਪਤ ਨੇ ਕੁਝ ਸਬੂਤ ਪੇਸ਼ ਕੀਤੇ ਹਨ। ਉਨ੍ਹਾਂ ਨੇ ਕਿਤਾਬ ਦੀਆਂ ਉਨ੍ਹਾਂ ਲਾਈਨਾਂ ਨੂੰ ਵੀ ਸਾਂਝਾ ਕੀਤਾ ਹੈ, ਜਿਸ ਵਿਚ ਇਹ ਸਪੱਸ਼ਟ ਹੈ ਕਿ ਮਹਾਤਮਾ ਗਾਂਧੀ ਨੇ ਸਾਵਰਕਰ ਨੂੰ ਦਯਾ ਪਟੀਸ਼ਨ ਦਾਖ਼ਲ ਕਰਨ ਲਈ ਕਿਹਾ ਸੀ। ਗਾਂਧੀ ਸੇਵਾਗ੍ਰਾਮ ਆਸ਼ਰਮ ਦੀ ਵੈੱਬਸਾਈਟ ’ਤੇ ਮਹਾਤਮਾ ਗਾਂਧੀ ਦੇ ਕੰਮਾਂ  ਬਾਰੇ ਵਿਚ ਦਿੱਤੀ ਗਈ ਜਾਣਕਾਰੀ ਦੇ ਕਲੈਕਸ਼ਨ ਵਿਚ ਗਾਂਧੀ ਦੀ ਉਸ ਚਿਠੀ ਦਾ ਜ਼ਿਕਰ ਹੈ ਜੋ ਉਨ੍ਹਾਂ ਨੇ ਸਾਵਰਕਰ ਦੇ ਭਰਾ ਨੂੰ ਲਿਖੀ ਸੀ। ਮਹਾਤਮਾ ਗਾਂਧੀ ਦੀ ਇਹ ਚਿੱਠੀ ‘ਕਲੈਕਟੇਡ ਵਰਕਸ ਆਫ਼ ਮਹਾਤਮਾ ਗਾਂਧੀ’ ਦੇ ਵਾਲਿਊਮ 19 ਦੇ ਪੰਨਾ ਨੰਬਰ 348 ’ਤੇ ਮੌਜੂਦ ਹੈ। ਅਜ ਕਲ ਦੇਸ਼ ਦੇ ਮੀਡੀਆ ਦੇ ਵਡੇ ਹਿਸੇ ਚ ਅਤੇ ਸਿਆਸੀ ਖੇਮੇ ਦੇ ਵਡੇ ਦਾਇਰੇ ਚ ਵੀਰ ਸਾਵਰਕਰ ਦੀ ਚਰਚਾ ਕੁਝ ਜਿਆਦਾ ਹੀ ਹੋ ਰਹੀ ਹੈ।

ਇਸ ਦਰਮਿਆਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਵੀਰ ਸਾਵਰਕਰ ਨੇ ਸਾਲ 1925 ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੰਗਰੇਜਾਂ ਦੇ ‘ਫੂਟ ਡਾਲੋ ਰਾਜ ਕਰੋ’ ਦੇ ਏਜੰਡੇ ‘ਤੇ ਕੰਮ ਕੀਤਾ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਦੋ ਰਾਸ਼ਟਰ ਦੀ ਗੱਲ ਕਹੀ ਸੀ। ਰਾਜਧਾਨੀ ਰਾਏਪੁਰ ਦੇ ਹੈਲੀਪੈਡ ‘ਤੇ ਕਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਬਘੇਲ ਨੇ ਇਹ ਗੱਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਉਸ ਟਿੱਪਣੀ  ਦੇ ਸੰਬੰਧ ਵਿੱਚ ਕਹੀ ਜਿਸ ਵਿੱਚ ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ ਦੀ ਅਪੀਲ ‘ਤੇ ਸਾਵਰਕਰ ਨੇ ਦਇਆ ਪਟੀਸ਼ਨ ਦਿੱਤੀ ਸੀ। ਬਘੇਲ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਇੱਕ ਗੱਲ ਦੱਸੋ। ਮਹਾਤਮਾ ਗਾਂਧੀ ਉਸ ਸਮੇਂ ਵਰਧਾ ਵਿੱਚ ਸਨ, ਅਤੇ (ਵੀਰ ਸਾਵਰਕਰ) ਸੈਲਿਉਲਰ ਜੇਲ੍ਹ ਵਿੱਚ ਸੀ। ਇਨ੍ਹਾਂ ਦਾ ਸੰਪਰਕ ਕਿਵੇਂ ਹੋ ਸਕਦਾ ਹੈ। ਜੇਲ੍ਹ ਵਿੱਚ ਰਹਿ ਕੇ ਹੀ ਉਨ੍ਹਾਂ ਨੇ ਦਇਆ ਪਟੀਸ਼ਨ ਮੰਗੀ ਅਤੇ ਇੱਕ ਵਾਰ ਨਹੀਂ ਅੱਧਾ ਦਰਜਨ ਵਾਰ ਉਨ੍ਹਾਂ ਨੇ ਮੰਗੀ। ਇੱਕ ਗੱਲ ਹੋਰ ਹੈ ਸਾਵਰਕਰ  ਮੁਆਫੀ ਮੰਗਣ ਤੋਂ ਬਾਅਦ ਉਹ ਪੂਰੀ ਜ਼ਿੰਦਗੀ ਅੰਗਰੇਜਾਂ ਦੇ ਨਾਲ ਰਹੇ। ਉਹਨਾਂ ਦੇ ਖ਼ਿਲਾਫ਼ ਇੱਕ ਸ਼ਬਦ ਨਹੀਂ ਬੋਲੇ। ਸਾਲ 1925 ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੋ ਰਾਸ਼ਟਰ ਦੀ ਜਿਹੜੀ ਗੱਲ ਹੈ ਉਹ ਸਭ ਤੋਂ ਪਹਿਲਾਂ ਸਾਵਰਕਰ ਨੇ ਹੀ ਕੀਤੀ ਸੀ। ਇਹ ਜੋ ਪਾਕਿਸਤਾਨ ਅਤੇ ਭਾਰਤ ਦੀ ਗੱਲ ਹੈ, ਉਹ ਸਾਵਰਕਰ ਨੇ 1925 ਵਿੱਚ ਕਹੀ ਸੀ। ਦੇਸ਼ ਦੀ ਵੰਡ ਦਾ ਪ੍ਰਸਤਾਵ ਸਾਵਰਕਰ ਨੇ ਰੱਖਿਆ ਸੀ ਅਤੇ ਉਸ ਤੋਂ ਬਾਅਦ ਮੁਸਲਮਾਨ ਲੀਗ ਨੇ 1937 ਵਿੱਚ ਇੱਕ ਪ੍ਰਸਤਾਵ ਪਾਸ ਕੀਤਾ। ਦੋਵੇਂ ਜੋ ਫਿਰਕੂ ਤਾਕਤਾਂ ਹਨ, ਉਨ੍ਹਾਂ ਨੇ 1947 ਵਿੱਚ ਦੇਸ਼ ਦੀ ਵੰਡ ਦਾ ਪਿਛੋਕੜ ਤਿਆਰ ਕੀਤਾ।ਹੁਣ ਬਘੇਲ ਦੇ ਇਸ ਬਿਆਨ ਦਾ ਭਾਜਪਾ ਵਲੋਂ ਕੀ ਜੁਆਬ ਆਉਂਦਾ ਹੈ, ਉਡੀਕਿਆ ਜਾ ਰਿਹਾ ਹੈ।

Comment here