ਸਿਆਸਤਖਬਰਾਂਦੁਨੀਆ

ਮਹਾਂਮਾਰੀ ਨੇ ਸਾਨੂੰ ਸ਼ਕਤੀਸ਼ਾਲੀ ਤੇ ਬਿਹਤਰ ਬਣਾਇਆ—ਮੋਦੀ

ਨਿਊਯਾਰਕ-ਅਮਰੀਕਾ ਦੌਰੇ ਤੇ ਗਏ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਲੜਾਈ ਨੇ ਲੋਕਾਂ ਨੂੰ ਇਹ ਸਿਖ ਦਿੱਤੀ ਹੈ ਕਿ ਜਦ ਉਹ ਇਕਜੁੱਟ ਹਨ ਤਾਂ ਉਹ ਜ਼ਿਆਦਾ ‘ਸ਼ਕਤੀਸ਼ਾਲੀ ਅਤੇ ਬਿਹਤਰ’ ਹਨ। ‘ਗਲੋਬਲ ਸਿਟੀਜ਼ਨ ਲਾਈਵ’ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਕਈ ਪੀੜ੍ਹੀਆਂ ਉਸ ਤਰੀਕੇ ਨਾਲ ਯਾਦ ਰੱਖਣਗੀਆਂ, ਜਿਸ ਤਰ੍ਹਾਂ ਨਾਲ ਮਹਾਮਾਰੀ ਦੌਰਾਨ ਹਰ ਚੀਜ਼ ’ਚ ਮਨੁੱਖੀ ਲਚੀਲਾਪਨ ਭਾਰੀ ਰਿਹਾ। ਮੋਦੀ ਨੇ ਇਕ ਵੀਡੀਓ ਸੰਦੇਸ਼ ’ਚ ਕਿਹਾ ਕਿ ਹੁਣ ਲਗਭਗ ਦੋ ਸਾਲ ਹੋਣ ਨੂੰ ਹਨ ਜਦ ਮਨੁੱਖਤਾ ਸਦੀ ’ਚ ਇਕ ਵਾਰ ਆਉਣ ਵਾਲੀ ਗਲੋਬਲੀ ਮਹਾਮਾਰੀ ਨਾਲ ਲੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਨੇ ਇਸ ਸਮੂਹਿਕ ਭਾਵਨਾ ਦੀ ਝਲਕ ਉਸ ਸਮੇਂ ਦੇਖੀ ਜਦ ਕੋਵਿਡ-19 ਯੋਧਾਵਾਂ, ਡਾਕਟਰਾਂ, ਨਰਸਾਂ ਅਤੇ ਮੈਡੀਕਲ ਕਰਮਚਾਰੀਆਂ ਨੇ ਮਹਾਮਾਰੀ ਨੂੰ ਮਾਤ ਦੇਣ ਲਈ ਆਪਣਾ ਪੂਰਾ ਯੋਗਦਾਨ ਦਿੱਤਾ। ਮੋਦੀ ਨੇ ਕਿਹਾ ਕਿ ਅਸੀਂ ਇਹ ਭਾਵਨਾ ਆਪਣੇ ਵਿਗਿਆਨੀਆਂ ’ਚ ਦੇਖੀ ਜਿਨ੍ਹਾਂ ਨੇ ਰਿਕਾਰਡ ਸਮੇਂ ’ਚ ਟੀਕਾ ਵਿਕਸਿਤ ਕੀਤਾ।

Comment here