ਸਿਆਸਤਸਿਹਤ-ਖਬਰਾਂਖਬਰਾਂ

ਮਹਾਂਮਾਰੀ ਦੇ ਦੌਰ ’ਚ ਮੰਤਰੀ ਨੇ ਮਾਸਕ ਪਹਿਨਣ ਤੋਂ ਕੀਤਾ ਇਨਕਾਰ

ਕਿਹਾ-ਮਾਸਕ ਪਹਿਨਣਾ ਜਾਂ ਨਹੀਂ ਇਹ ਨਿੱਜੀ ਫੈਸਲਾ
ਨਵੀ ਦਿੱਲੀ-ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਨੇ ਬਚਾਅ ਲਈ ਮਾਸਕ ਪਹਿਣਾ ਜ਼ਰੂਰੀ ਕੀਤਾ ਹੋਇਆ ਹੈ, ਉੱਥੇ ਹੀ ਬੀਜੇਪੀ ਦੇ ਸੀਨੀਅਰ ਨੇਤਾ ਤੇ ਕਰਨਾਟਕਾ ਦੇ ਮੰਤਰੀ ਉਮੇਸ਼ ਕੱਟੀ ਨੇ ਮਾਸਕ ਪਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਮਾਸਕ ਨਾ ਪਹਿਨਣ ‘ਤੇ ਸਵਾਲਾਂ ਤੋਂ ਬਚਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਸਹਾਰਾ ਲਿਆ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਮਾਸਕ ਪਹਿਨਣ ਜਾਂ ਨਾ ਪਹਿਨਣ ਦਾ ਫੈਸਲਾ ਉਨ੍ਹਾਂ ਦਾ ਨਿੱਜੀ ਹੈ।ਉਮੇਸ਼ ਕੱਟੀ ਵਰਤਮਾਨ ਵਿੱਚ ਕਰਨਾਟਕ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਹੈ।
ਏਐਨਆਈ ਦੀ ਰਿਪੋਰਟ ਦੇ ਅਨੁਸਾਰ,’ਜਦੋਂ ਉਨ੍ਹਾਂ ਨੂੰ ਮਾਸਕ ਨਾ ਪਹਿਨਣ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਸਕ ਪਹਿਨਣ ਦੇ ਸਬੰਧ ਵਿੱਚ ਕੋਈ ਪਾਬੰਦੀ ਜਾਂ ਸਵੈ-ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਸਕ ਪਹਿਨਣਾ ਹੈ ਜਾਂ ਨਹੀਂ ਇਹ ਨਿੱਜੀ ਫੈਸਲਾ ਹੈ। ਉਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਨਹੀਂ ਪਹਿਨਣਾ ਚਾਹੁੰਦਾ, ਇਸ ਲਈ ਮੈਂ ਨਹੀਂ ਪਾਇਆ। ਕੋਈ ਸਮੱਸਿਆ ਨਹੀਂ ਹੈ।’
ਪਹਿਲਾਂ ਵੀ ਵਿਵਾਦਾਂ ਚ ਰਹੇ ਮੰਤਰੀ
ਕਰਨਾਟਕ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਉਮੇਸ਼ ਕੱਟੀ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਤੋਂ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹਨ। ਕਾਰਨ ਉਸ ਦਾ ਇਕ ਬਿਆਨ ਹੈ। ਜਦੋਂ ਉਮੇਸ਼ ਕੱਟੀ ਨੂੰ ਇੱਕ ਕਿਸਾਨ ਵੱਲੋਂ ਜਨਤਕ ਵੰਡ ਪ੍ਰਣਾਲੀ ਤਹਿਤ ਚੌਲਾਂ ਦੀ ਸਪਲਾਈ ਵਧਾਉਣ ਦੀ ਬੇਨਤੀ ਕੀਤੀ ਗਈ ਤਾਂ ਉਸ ਨੇ ਕਥਿਤ ਤੌਰ ’ਤੇ ਕਿਸਾਨ ਨੂੰ ‘ਮਰ ਜਾਣ’ ਲਈ ਕਿਹਾ। ਹਾਲਾਂਕਿ, ਕਟੀ ਨੇ ਬਾਅਦ ਵਿੱਚ ਆਪਣਾ ਬਿਆਨ ਵਾਪਸ ਲੈ ਲਿਆ ਅਤੇ ਮੁਆਫੀ ਮੰਗ ਲਈ ਸੀ।

Comment here