ਖਬਰਾਂ

ਮਸਾਬਟੈਂਕ ਦੀ ਪੰਜ ਸੌ ਸਾਲਾ ਪੁਰਾਣੀ ਦਰਗਾਹ ਦੀ ਮਾਨਤਾ ਅੱਜ ਵੀ ਕਾਇਮ

ਹੈਦਰਾਬਾਦ- ਧਰਮ ਦੇ ਵੰਨ ਸੁਵੰਨੇ ਰੰਗਾਂ ਨਾਲ ਰੰਗਿਆ ਭਾਰਤ ਇਸ ਕਰਕੇ ਹੀ ਧਰਮ ਨਿਰਪੱਖ ਹੈ ਕਿ ਇੱਥੇ ਹਰ ਕੋਈ ਆਪਣੇ ਅਕੀਦੇ ਦੀ ਪੂਜਾ ਅਰਚਨਾ ਲਈ ਅਜ਼ਾਦ ਹੈ। ਸਗੋਂ ਇਕ ਦੂਜੇ ਦੇ ਧਰਾਮਿਕ ਅਕੀਦਿਆਂ ਨੂੰ ਵੀ ਅਕਸਰ ਸ਼ਰਧਾਲੂ ਲੋਕ ਮਾਨਤਾ ਤੇ ਸਤਿਕਾਰ ਦਿੰਦੇ ਹਨ। ਹੈਦਰਾਬਾਦ ਦੇ ਮਸਾਬਟੈਂਕ ’ਚ 500 ਸਾਲ ਪੁਰਾਣੀ ਦਰਗਾਹ ਹਜ਼ਰਤ ਸਈਅਦ ਅਹਿਮਦ ਬਦੇਪਾ ਦੀ ਧਾਰਮਿਕ ਸਦਭਾਵਨਾ ਦੇ ਪ੍ਰਤੀਕ ਵਜੋਂ ਵੱਡੀ ਮਾਨਤਾ ਹੈ, ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ  ਵੱਖ-ਵੱਖ ਧਰਮਾਂ ਦੇ ਲੋਕ ਇਸ ਦਰਗਾਹ ’ਤੇ ਆ ਕੇ ਸੀਸ ਝੁਕਾਉਂਦੇ ਹਨ। ਇਸ ਦਰਗਾਹ ਦੀ ਸਥਾਪਨਾ ਹੈਦਰਾਬਾਦ ਵਿਚ ਸੂਫ਼ੀ ਸੰਤ ਸਈਅਦ ਅਹਿਮਦ ਬਦੇਪਾ ਦੇ ਦਿਹਾਂਤ ਤੋਂ ਬਾਅਦ ਕੀਤੀ ਗਈ ਸੀ। ਸਈਅਦ ਅਹਿਮਦ ਬਦੇਪਾ ਦੇ ਵੰਸ਼ਜ ਮੁਹੰਮਦ ਮਜਹਰੂਦੀਨ ਇਮਤਿਆਜ਼ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਦਰਗਾਹ ਦਾ ਇਤਿਹਾਸਕ ਮਹੱਤਵ ਹੈ। ਇਸ ਦਾ ਬਹੁਤ ਵੱਡਾ ਪਿਛੋਕੜ ਅਤੇ ਸਈਦ ਅਹਿਮਦ ਬਦੇਪਾ ਦਾ ਇਤਿਹਾਸ ਹੈ। 1296 ਈਸਵੀ ਤੋਂ 1316 ਈਸਵੀ ਦਰਮਿਆਨ ਉਹ ਉੱਤਰ ਭਾਰਤ ਤੋਂ ਤੇਲੰਗਾਨਾ ਖੇਤਰ ਵਿਚ ਚਲੇ ਗਏ। ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦੀ ਪੂਜਾ ਅਤੇ ਰਹੱਸਮਈ ਅਭਿਆਸ ਕਾਰਨ, ਉਹ ਅੱਲ੍ਹਾ ਦੀ ਕ੍ਰਿਪਾ ਨਾਲ ਹਵਾ ’ਚ ਉੱਡਣ ’ਚ ਸਮਰੱਥ ਸਨ ਅਤੇ ਇਸ ਕਾਰਨ ਉਨ੍ਹਾਂ ਨੂੰ ਬਦੇਪਾ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ ਸੀ। ਉਹ ਦਿੱਲੀ ਦੇ ਹਜ਼ਰਤ ਨਿਜ਼ਾਮੁਦੀਨ ਔਲੀਆ ਦੇ ਚੇਲੇ ਅਤੇ ਖਲੀਫਾ ਸਨ। ਪੱਛਮੀ ਦਿਸ਼ਾ ’ਚ ਤੀਰਥ ਖੇਤਰ ਵਿਚ ਇਸ ਸਾਫ਼ ਚੱਟਾਨ ਹੈ ਅਤੇ ਇਸ ਦਾ ਆਕਾਰ 7.5 ਫੁੱਟ ਲੰਬਾ ਹੈ ਅਤੇ ਇਸ ਦੀ ਚੌੜਾਈ 3 ਫੁੱਟ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਚੱਟਾਨ ਦਾ ਇਸਤੇਮਾਲ ਉਨ੍ਹਾਂ ਨੇ ਮੈਟ ਵਜੋਂ ਕੀਤਾ ਸੀ। ਬਚਪਨ ਤੋਂ ਦਰਗਾਹ ਦਾ ਦੌਰਾ ਕਰਨ ਵਾਲੇ ਇਕ ਭਗਤ ਰਾਸ਼ਿਦ ਅਲੀ ਨੇ ਕਿਹਾ ਕਿ ਮੇਰੀ ਦਰਗਾਹ ਵਿਚ ਬਹੁਤ ਆਸਥਾ ਹੈ। ਇੱਥੇ ਚੰਗੀ ਨੀਅਤ ਨਾਲ ਆਉਣ ਵਾਲੇ ਕਦੇ ਖਾਲੀ ਹੱਥ ਨਹੀਂ ਜਾਂਦੇ। ਇਕ ਹੋਰ ਭਗਤ ਸਈਦ ਮੁਹੰਮਦ ਜ਼ਫਰ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਭਗਤ ਇਸ ਅਸਥਾਨ ਦੇ ਦਰਸ਼ਨ ਕਰਦੇ ਹਨ ਤੇ ਮਨੋਕਾਮਨਾਵਾਂ ਦੀ ਪੂਰਤੀ ਲਈ ਦੁਆ ਕਰਦੇ ਹਨ।

Comment here