ਸ਼੍ਰੀਨਗਰ-ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵਲੋਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆ ’ਚ ਬਹੁ-ਉਦੇਸ਼ੀ ਸਿਨੇਮਾਘਰ ਦਾ ਉਦਘਾਟਨ ਕਰਨ ’ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਓਵੈਸੀ ਨੇ ਟਵੀਟ ਕੀਤਾ ਅਤੇ ਸਿਨਹਾ ਤੋਂ ਪੁੱਛਿਆ ਕਿ ਸ਼੍ਰੀਨਗਰ ਜਾਮੀਆ ਮਸਜਿਦ ਹਰ ਸ਼ੁੱਕਰਵਾਰ ਬੰਦ ਕਿਉਂ ਰਹਿੰਦੀ ਹੈ? ਉਨ੍ਹਾਂ ਨੇ ਕਿਹਾ ਕਿ ਤੁਸੀਂ ਪੁਲਵਾਮਾ ਅਤੇ ਸ਼ੋਪੀਆਂ ’ਚ ਸਿਨੇਮਾਘਰ ਖੋਲ੍ਹੇ ਹਨ ਪਰ ਸ਼੍ਰੀਨਗਰ ਜਾਮੀਆ ਮਸਜਿਦ ਹਰ ਸ਼ੁੱਕਰਵਾਰ ਨੂੰ ਬੰਦ ਕਿਉਂ ਰਹਿੰਦੀ ਹੈ?
ਓਧਰ ਸ਼੍ਰੀਨਗਰ ਪੁਲਸ ਨੇ ਓਵੈਸੀ ਦੇ ਟਵੀਟ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਇਸ ਨੂੰ ਕੋਰੀ ਅਫ਼ਵਾਹ ਕਰਾਰ ਦਿੱਤਾ ਸੀ। ਪੁਲਸ ਨੇ ਕਿਹਾ ਕਿ ਇਕ ਗੈਰ-ਕਸ਼ਮੀਰ ਅਧਾਰਿਤ ਰਾਜਨੇਤਾ ਵਲੋਂ ਅਫ਼ਵਾਹ ਫੈਲਾਈ ਗਈ ਹੈ ਕਿ ਜਾਮੀਆ ਮਸਜਿਦ ਬੰਦ ਹੈ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਜਾਮੀਆ ਮਸਜਿਦ ਪੂਰੀ ਤਰ੍ਹਾਂ ਖੁੱਲ੍ਹੀ ਹੈ। ਜੋ ਵਿਅਕਤੀ ਅਸਲੀਅਤ ਤੋਂ ਕੋਹਾਂ ਦੂਰ ਹੈ, ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਵਿਵਹਾਰ ਕਰਨਾ ਚਾਹੀਦਾ ਹੈ।
Comment here