ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਮਸਜਿਦ ‘ਚ ਬੰਬ ਧਮਾਕੇ ਕਾਰਨ 20 ਹਲਾਕ

ਕਾਬੁਲ-ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਫਗਾਨਿਸਤਾਨ ਦੇ ਕਾਬੁਲ ‘ਚ ਇਕ ਮਸਜਿਦ ‘ਚ ਭਿਆਨਕ ਬੰਬ ਧਮਾਕੇ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਧਮਾਕੇ ‘ਚ 20 ਲੋਕਾਂ ਦੀ ਮੌਤ ਅਤੇ 40 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਕਈ ਲੋਕਾਂ ਨੂੰ ਕਾਬੁਲ ਦੇ ਐਮਰਜੈਂਸੀ ਹਸਤਪਾਲ ‘ਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਹਮਲਾ ਕਾਬੁਲ ਸ਼ਹਿਰ ਦੇ ਸਰ-ਏ-ਕੋਟਲ ਖੈਰ ਖਾਨਾ ‘ਚ ਹੋਇਆ ਹੈ।
ਰਿਪੋਰਟ ਮੁਤਾਬਕ, ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।ਤਾਬਿਲਾਨ ਦੇ ਸੁਰੱਖਿਆ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ ਹਨ। ਧਮਾਕੇ ‘ਚ ਮਸਜਿਦ ਦੇ ਮੌਲਵੀ ਆਮਿਰ ਮੁਹੰਮਦ ਕਾਬੁਲੀ ਦੀ ਵੀ ਮੌਤ ਹੋ ਗਈ ਹੈ। ਹਾਲਾਂਕਿ, ਸੁਰੱਖਿਆ ਅਧਿਕਾਰੀਆਂ ਨੇ ਅਜੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਅਫਗਾਨਿਸਤਾਨ ‘ਚ ਅਜਿਹਾ ਹੀ ਹਮਲਾ ਪਿਛਲੇ ਮਹੀਨੇ ਵੀ ਹੋਇਆ ਸੀ ਜਿਥੇ ਰਾਜਧਾਨੀ ਕਾਬੁਲ ‘ਚ ਗੁਰਦੁਆਰਾ ਕਾਰਤੇ ਪਰਵਾਨ ਦੇ ਮੁੱਖ ਗੇਟ ਨੇੜੇ ਹਮਲਾ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਸੀ।

Comment here