ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ‘ਚ ਫਸੀਆਂ ਔਰਤਾਂ, ਕੁੜੀਆਂ ਅਤੇ ਨੌਜਵਾਨਾਂ ਦੀ ਲਗਾਤਾਰ ਮਦਦ ਕੀਤੀ ਜਾਦੀ ਹੈ। ਇਸੇ ਸਿਲਸਿਲੇ ਤਹਿਤ ਪੰਜਾਬ ਸਰਕਾਰ ਤੋਂ ਆਮ ਲੋਕਾਂ ਦੀਆਂ ਆਸਾਂ ਵੀ ਵੱਧ ਗਈਆਂ ਹਨ। ਹੁਣ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇੱਕ ਬੱਚੇ ਨੇ ਮਦਦ ਦੀ ਗੁਹਾਰ ਲਗਾਈ ਹੈ। ਬੱਚੇ ਵੱਲੋਂ ਟਵੀਟ ਰਾਹੀਂ ਦੱਸਿਆ ਗਿਆ ਕਿ ਉਸ ਦੀ ਮਾਂ ਮਸਕਟ ‘ਚ ਫਸੀ ਹੋਈ ਹੈ। ਜਿਸ ਨੂੰ ਮਦਦ ਦੀ ਬਹੁਤ ਲੋੜ ਹੈ। ਜਿਵੇਂ ਹੀ ਇਹ ਟਵੀਟ ਮੰਤਰੀ ਧਾਲੀਵਾਲ ਕੋਲੋ ਪਹੁੰਚਦਾ ਹੈ ਉਨ੍ਹਾਂ ਵੱਲੋਂ ਮਸਕਟ ‘ਚ ਫਸੀ ਔਰਤ ਨੂੰ ਪੰਜਾਬ ਲਿਆਉਣ ਦੀ ਪ੍ਰਕਿਿਰਆ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਇਸ ਮਾਮਲੇ ‘ਤੇ ਮੰਤਰੀ ਧਾਲੀਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਮਸਕਟ ‘ਚ ਫਸੀ ਪਰਮਜੀਤ ਕੌਰ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਪ੍ਰਕਿਿਰਆ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਉਨ੍ਹਾਂ ਦਾ ਨਵਾਂ ਪਾਸਪੋਰਟ ਬਣ ਜਾਵੇਗਾ , ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਭਾਰਤ ਵਾਪਸ ਲਿਆਉਂਦਾ ਜਾਵੇਗਾ।ਉਨ੍ਹਾਂ ਦੱਸਿਆ ਕਿ ਲੁਧਿਆਣਾ ਸਾਹਨੇਵਾਲ ‘ਚ ਰਹਿਣ ਵਾਲੇ ਇੱਕ ਬੱਚੇ ਨੇ ਉਨ੍ਹਾਂ ਤੋਂ ਟਵਿੱਟਰ ‘ਤੇ ਮਦਦ ਮੰਗੀ ਸੀ ਕਿ ਉਸ ਦੀ ਮਾਂ ਇੱਕ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਈ ਹੈ। ਜਿਸ ਕਾਰਨ ਉਹ ਮਸਕਟ ‘ਚ ਫਸ ਚੁੱਕੀ ਹੈ। ਮੰਤਰੀ ਨੇ ਟਵੀਟ ਕਰ ਬੱਚੇ ਨੂੰ ਹੌਂਸਲਾ ਦਿੱਤਾ ਅਤੇ ਆਖਿਆ ਕਿ ਉਨ੍ਹਾਂ ਵੱਲੋਂ ਪਰਮਜੀਤ ਕੌਰ ਨੂੰ ਭਾਰਤ ਲਿਆਉਣ ਦੀ ਪ੍ਰਕਿਿਰਆ ਸ਼ੁਰੂ ਕਰ ਦਿੱਤੀ।
ਕਾਬਲੇਜ਼ਿਕਰ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਕਿਸੇ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ ਹੋਵੇ। ਅਨੇਕਾਂ ਹੀ ਲੋਕਾਂ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਪਹਿਲਾਂ ਵੀ ਵਿਦੇਸ਼ਾਂ ‘ਚ ਫਸੀਆਂ ਔਰਤਾਂ ਨੂੰ ਸੁਰੱਖਿਅਤ ਭਾਰਤ ਲਿਆਉਂਦਾ ਗਿਆ ਹੈ। ਇਸ ਸਭ ਦੇ ਵਿਚਕਾਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇੰਨ੍ਹਾਂ ਟਰੈਵਲ ਏਜੰਟਾਂ ‘ਤੇ ਨਕੇਲ ਵੀ ਕੱਸੀ ਜਾ ਰਹੀ ਹੈ ਪਰ ਫਿਰ ਵੀ ਇਹ ਠੱਗ ਏਜੰਟ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।
ਮਸਕਟ ‘ਚ ਫਸੀ ਮਾਂ ਨੂੰ ਭਾਰਤ ਲਿਆਉਣ ਦੀ ਬੱਚੇ ਨੇ ਲਾਈ ਗੁਹਾਰ

Comment here