ਅਜਬ ਗਜਬਖਬਰਾਂਖੇਡ ਖਿਡਾਰੀ

ਮਲੇਸ਼ੀਆ ‘ਚ 92 ਸਾਲਾ ਬਜ਼ੁਰਗ ਨੇ ਦੌੜ ‘ਚ ਚਾਂਦੀ ਦਾ ਤਮਗਾ ਜਿਤਿਆ

ਕੁਆਲਾਲੰਪੁਰ-ਪੰਜਾਬ ਦੇ 92 ਸਾਲਾ ਬਜ਼ੁਰਗ ਕਿਰਪਾਲ ਸਿੰਘ ਨੇ 35ਵੀਂ ਮਲੇਸ਼ੀਆ ਇੰਟਰਨੈਸ਼ਨਲ ਓਪਨ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਦੀ 100 ਮੀਟਰ ਦੌੜ ਵਿਚ ਹਿੱਸਾ ਲੈਂਦਿਆਂ ਦੂਜੇ ਸਥਾਨ ’ਤੇ ਰਹਿੰਦਿਆਂ ਚਾਂਦੀ ਤਮਗਾ ਹਾਸਲ ਕੀਤਾ। ਜਾਣਕਾਰੀ ਮੁਤਾਬਕ ਸਟੇਡੀਅਮ ਯੂਨੀਵਰਸਿਟੀ ਮਲਾਯਾ ਵਿਖੇ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿਚ ਇੰਡੀਆ ਮਾਸਟਰ ਚੰਡੀਗੜ੍ਹ ਵਲੋਂ ਭੇਜੇ ਗਏ ਦਲ ਵਿਚ ਕਿਰਪਾਲ ਸਿੰਘ ਤੋਂ ਇਲਾਵਾ ਜੀਤ ਸਿੰਘ, ਰਣਜੀਤ ਸਿੰਘ ਤੇ ਰਤਨ ਸਿੰਘ ਨੇ ਵੀ ਤਮਗੇ ਜਿੱਤ ਕੇ ਦੇਸ਼ ਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਜੀਤ ਸਿੰਘ ਨੇ ਦੋਹਰੀ ਸਫ਼ਲਤਾ ਹਾਸਲ ਕਰਦਿਆਂ ਡਿਸਕਸ ਥ੍ਰੋਅ ’ਚ ਚਾਂਦੀ ਤੇ ਸ਼ਾਟਪੁੱਟ ’ਚ ਕਾਂਸੀ ਤਮਗਾ ਹਾਸਲ ਕੀਤਾ। ਉੱਥੇ ਹੀ, ਰਤਨ ਸਿੰਘ ਨੇ ਵੀ ਦੋਹਰੀ ਸਫ਼ਲਤਾ ਦੌਰਾਨ 100 ਮੀਟਰ ਦੌੜ ’ਚ ਚਾਂਦੀ ਤੇ ਸ਼ਾਟਪੁੱਟ ’ਚ ਕਾਂਸੀ ਤਮਗਾ ਆਪਣੇ ਨਾਂ ਕੀਤਾ। ਇਸ ਨਾਲ ਪੰਜਾਬ ਵਿਚ ਬਜ਼ੁਰਗਾਂ ਦਾ ਉਤਸ਼ਾਹ ਹੋਰ ਵੱਧ ਗਿਆ ਹੈ।

Comment here