ਸਿਆਸਤਖਬਰਾਂ

ਮਲੂਕਾ ਦਾ ਭਾਜਪਾ ’ਚ ਸ਼ਾਮਲ ਹੋਣ ਦੀ ਖ਼ਬਰ ਅਫ਼ਵਾਹ ਨਿਕਲੀ

ਰਾਮਪੁਰਾ ਫੂਲ-ਬੀਂਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਖਬਰਾਂ ਨੇ ਸੂਬੇ ਦੀ ਸਿਆਸਤ ’ਚ ਸਿਆਸੀ ਭੂਚਾਲ ਖੜ੍ਹਾ ਕਰ ਦਿੱਤਾ ਸੀ। ਜਿਸ ਦੇ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਖਬਰਾਂ ਦਾ ਖੰਡਨ ਕਰਦੇ ਕਿਹਾ ਕਿ ਉਨ੍ਹਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜ਼ਿੰਦਗੀ ਦਾ ਲੰਮਾ ਸਮਾਂ ਵਫਾਦਾਰ ਸਿਪਾਹੀ ਵਜੋਂ ਲਗਾਇਆ ਹੈ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਮਲੂਕਾ ਨੇ ਕਿਹਾ ਕਿ ਭਾਜਪਾ ਦੇ ਕੁਝ ਆਗੂ ਸੂਬੇ ਵਿਚ ਆਪਣਾ ਸਿਆਸੀ ਅਧਾਰ ਬਣਾਉਣ ਲਈ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੀਡੀਆਂ ਨੂੰ ਚਾਹੀਦਾ ਹੈ ਉਹ ਵੀ ਆਪਣੀ ਭਰੋਸੇਯੋਗਤਾ ਬਣਾਈ ਰੱਖਣ ਲਈ ਪੁਖਤਾ ਜਾਣਕਾਰੀ ਤੋਂ ਬਿਨ੍ਹਾ ਖਬਰਾਂ ਨਸ਼ਰ ਨਾ ਕਰਨ ਤਾਂ ਜੋ ਲੋਕਾਂ ਦਾ ਮੀਡੀਆਂ ’ਤੇ ਵਿਸ਼ਵਾਸ ਬਣਿਆ ਰਹੇਗਾ। ਮਲੂਕਾ ਨੇ ਅਕਾਲੀ ਵਰਕਰਾਂ ਨੂੰ ਕਿਹਾ ਕਿ ਉਹ ਝੂਠੀਆਂ ਅਫਵਾਹਾ ਵੱਲ ਧਿਆਨ ਦੇ ਦੀ ਬਜਾਏ ਅਕਾਲੀ-ਬਸਪਾ ਦੀ ਸਰਕਾਰ ਬਣਾਉਣ ਲਈ ਸਰਗਰਮੀ ਨਾਲ ਕੰਮ ਕਰਨ। ਮਲੂਕਾ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਤੋਂ ਸੂਬੇ ਦੇ ਲੋਕ ਅੱਕ ਚੁੱਕੇ ਹਨ ਜਿਸ ਕਰਕੇ ਸੂਬੇ ਵਿਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨਾ ਤੈਅ ਹੈ। ਮਲੂਕਾ ਨੇ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲੈਦਿਆਂ ਕਿਹਾ ਕਿ ਆਪ ਕਾਂਗਰਸ ਦੀ ਬੀ ਟੀਮ ਹੈ, ਜਿਸ ਕਰਕੇ ਉਨ੍ਹਾ ਦੇ ਕਰੀਬ ਦਸ ਵਿਧਾਇਕਾਂ ਵਲੋਂ ਪਾਰਟੀ ਛੱਡੇ ਜਾਣ ਦੇ ਬਾਵਜੂਦ ਵੀ ਆਪ ਕੋਲ ਹਾਲੇ ਤੱਕ ਵਿਰੋਧੀ ਧਿਰ ਦਾ ਆਹੁਦਾ ਹੈ, ਜੇਕਰ ਆਪ ਦੀ ਕਾਂਗਰਸ ਨਾਲ ਮਿਲੀ ਭੁਗਤ ਨਹੀਂ ਤਾ ਉਹ ਸਪੱਸਟ ਕਰੇ ਕਿ ਘੱਟ ਵਿਧਾਇਕ ਹੋਣ ਦੇ ਬਾਵਜੂਦ ਵੀ ਉਨ੍ਹਾ ਕੋਲ ਵਿਰੋਧੀ ਧਿਰ ਆਹੁਦਾ ਕਿਵੇਂ ਹੈ। ਉਨ੍ਹਾ ਕਿਹਾ ਅਕਾਲੀ-ਬਸਪਾ ਸਰਕਾਰ ਆਉਣ ’ਤੇ ਅਕਾਲੀ ਆਗੂਆਂ ਅਤੇ ਵਰਕਰਾਂ ਖਿਲਾਫ ਝੂਠੇ ਪਰਚੇ ਦਰਜ ਕਰਨ ਵਾਲੇ ਲੋਕਾਂ ਨੂੰ ਬਖਸਿਆ ਨਹੀਂ ਜਾਵੇਗਾ।

Comment here