ਸਿਆਸਤਖਬਰਾਂਦੁਨੀਆਮਨੋਰੰਜਨ

ਮਲਾਲਾ ਨੇ ਫ਼ਿਲਮ ਬਣਾਉਣ ਦਾ ਕੀਤਾ ਐਲਾਨ

ਲਾਸ ਏਂਜਲਸ-ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਨੇ ਪਿਛਲੇ ਸਾਲ ਐੱਪਲ ਟੀ. ਵੀ. ਪਲੱਸ ਨਾਲ ਇਕ ਕਰਾਰ ਕੀਤਾ ਸੀ। ਇਸ ਕਰਾਰ ਤਹਿਤ ਫ਼ਿਲਮਾਂ ਤੇ ਟੀ. ਵੀ. ਸੀਰੀਅਲਜ਼ ਦਾ ਨਿਰਮਾਣ ਕੀਤਾ ਜਾਣਾ ਸੀ। ਮਲਾਲਾ ਦੀ ਫ਼ਿਲਮ ਨਿਰਮਾਣ ਕੰਪਨੀ ‘ਐਕਸਟਰਾ ਕਰੀਕੁਲਰ’ ਨੇ ਡਿਜੀਟਲ ਪਲੇਟਫਾਰਮ (ਓ. ਟੀ. ਟੀ.) ਐੱਪਲ ਟੀ. ਵੀ. ਪਲੱਸ ਦੇ ਸਹਿਯੋਗ ਨਾਲ ਪਹਿਲੀ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਦਾ ਨਾਂ ‘ਡਿਸਓਰੀਐਂਟੇਸ਼ਨ’ ਹੋਵੇਗਾ। ਇਹ ਫ਼ਿਲਮ ਏਲੇਨ ਹਸਿਏਹ ਚੋਊ ਦੀ ਇਸੇ ਨਾਂ ਨਾਲ ਪ੍ਰਕਾਸ਼ਿਤ ਕਿਤਾਬ ’ਤੇ ਆਧਾਰਿਤ ਹੈ।
ਮਨੋਰੰਜਨ ਜਗਤ ਦੀਆਂ ਖ਼ਬਰਾਂ ਦੇਣ ਵਾਲੀ ਵੈੱਬਸਾਈਟ ‘ਵੇਰਾਇਟੀ’ ਮੁਤਾਬਕ ਇਸ ਸਮਝੌਤੇ ਤਹਿਤ ਡਰਾਮਾ, ਕਾਮੇਡੀ, ਡਾਕੂਮੈਂਟਰੀ ਫ਼ਿਲਮ, ਐਨੀਮੇਸ਼ਨ ਤੇ ਬੱਚਿਆਂ ਦੀ ਸੀਰੀਜ਼ ਦਾ ਨਿਰਮਾਣ ਕੀਤਾ ਜਾਵੇਗਾ। ਪਾਕਿਸਤਾਨੀ ਮੂਲ ਦੀ ਅਧਿਕਾਰ ਕਾਰਕੁੰਨ ਮਲਾਲਾ ਆਸਕਰ ਐਵਾਰਡ ਜੇਤੂ ਐਡਮ ਮੈਕੇ ਦੀ ਫ਼ਿਲਮ ਨਿਰਮਾਣ ਕੰਪਨੀ ਨਾਲ ਮਿਲ ਕੇ ਇਕ ਫ਼ਿਲਮ ਦਾ ਨਿਰਮਾਣ ਕਰੇਗੀ।

Comment here