ਅੰਮਿ੍ਤਸਰ : 1989 ਦੇ ਦੌਰ ‘ਚ ਹੋਏ ਅੱਤਿਆਚਾਰ ਸਿਰਫ ਕਸ਼ਮੀਰੀ ਪੰਡਤ ’ਤੇ ਹੀ ਨਹੀਂ ਸਨ, ਬਲਕਿ ਸਿੱਖਾਂ ਤੇ ਮੁਸਲਮਾਨਾਂ ਨੂੰ ਵੀ ਅੱਤਵਾਦੀਆਂ ਨੇ ਨਹੀਂ ਬਖਸ਼ਿਆ। ਇਹ ਘਟਨਾਵਾਂ ਹਮੇਸ਼ਾਂ ਪਰਦੇ ਦੇ ਪਿੱਛੇ ਲੁਕਾ ਕੇ ਰੱਖੀਆਂ ਗਈਆ। ਇਸ ਨੂੰ ਕਿਸੇ ਨੇ ਦੱਸਣ ਦੀ ਹਿੰਮਤ ਨਹੀਂ ਕੀਤੀ। ‘ਦਿ ਕਸ਼ਮੀਰ ਫਾਈਲਸ’ ਫਿਲਮ ਤੋਂ ਜਾਣਕਾਰੀ ਮਿਲੀ। ਇਹ ਗੱਲ ਕਸ਼ਮੀਰ ਦੇ ਪੁਲਵਾਮਾ ਤੋਂ ਹਿਜ਼ਰਤ ਕਰ ਕੇ ਪਹਿਲਾਂ ਜੰਮੂ ਤੇ ਫਿਰ ਅੰਮਿ੍ਤਸਰ ਦੇ ਫਤਹਿਗੜ੍ਹ ਚੂੜੀਆਂ ਰੋਡ ਸਥਿਤ ਕਮਲਾ ਐਵਨਿਊ ਪਿੰਡ ਦੇ ਸਰਪੰਚ ਰਹੇ ਅਤੇ ਆਲ ਇੰਡੀਆ ਕਸ਼ਮੀਰੀ ਸਮਾਜ ਦੇ ਸੱਤ-ਸੱਤ ਸਾਲ ਤਕ ਪ੍ਰਧਾਨ ਰਹੇ ਰਾਜੇਸ਼ ਰੈਨਾ ਨੇ ਕਹੀ। 1989 ‘ਚ ਕਸ਼ਮੀਰੀ ਪੰਡਤਾਂ ਤੇ ਹੋਏ ਜੁਲਮ ਪਹਿਲੀ ਵਾਰ ਨਹੀਂ ਸਨ। ਇਸ ਤੋਂ ਪਹਿਲਾਂ ਤਿੰਨ ਵਾਰ ਉਨ੍ਹਾਂ ਨੂੰ ਆਪਣਾ ਘਰ ਛੱਡਣਾ ਪਿਆ। ਇਨ੍ਹਾਂ ਪੰਜ ਲੱਖ ਲੋਕਾਂ ਵਿਚੋਂ 75 ਫੀਸਦੀ ਲੋਕ ਜੰਮੂ ਤੇ ਦਿੱਲੀ ਵਿਚ ਆ ਗਏ। ਬਾਕੀ 25 ਫੀਸਦੀ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ ਚਲੇ ਗਏ। ਰੈਨਾ ਦੱਸਦੇ ਹਨ ਕਿ ਉਦੋਂ ਉਹ ਵੀਹ ਸਾਲਾਂ ਦੇ ਸਨ। ਉਹ ਅਤੇ ਉਸ ਦਾ ਭਰਾ ਅਸ਼ਵਨੀ ਬੈਂਗਲੁਰੂ ‘ਚ ਬੀ-ਫਾਰਮਾ ਕਰ ਰਹੇ ਸਨ। ਪੁਲਵਾਮਾ ਵਿਚ ਉਨ੍ਹਾਂ ਦੇ ਪਿਤਾ ਐੱਮਐੱਲ ਰੈਨਾ ਤੇ ਮਾਤਾ ਰਹਿ ਰਹੇ ਸਨ। ਸੱਤ ਮਈ 1989 ਨੂੰ ਉਨ੍ਹਾਂ ਦੇ ਘਰ ‘ਤੇ ਹਮਲਾ ਹੋਇਆ। ਮਾਤਾ-ਪਿਤਾ ਬਹੁਤ ਮੁਸ਼ਕਲ ਨਾਲ ਬਚੇ। ਉਹ ਬੈਂਗਲੁਰੂ ਤੋਂ ਨਿਕਲੇ ਪਰ ਪੁਲਿਸ ਨੇ ਉਨ੍ਹਾਂ ਨੂੰ ਜੰਮੂ ਤੋਂ ਅੱਗੇ ਨਹੀਂ ਜਾਣ ਦਿੱਤਾ। ਨੌਂ ਦਿਨ ਤਕ ਉਹ ਜੰਮੂ ਦੀਆਂ ਸੜਕਾਂ ‘ਤੇ ਬੈਠਾ ਰਿਹਾ। ਹਰ ਵਾਹਨ ਨੂੰ ਦੇਖਿਆ ਸੀ ਕਿ ਕਿਤੇ ਉਸ ਵਿਚ ਉਸ ਦੇ ਮਾਤਾ-ਪਿਤਾ ਤਾਂ ਨਹੀਂ ਹਨ। ਉਨ੍ਹਾਂ ਨੂੰ ਇਹ ਦੱਸਣ ਲਈ ਕੋਈ ਤਿਆਰ ਨਹੀਂ ਸੀ ਕਿ ਉਸ ਦੇ ਮਾਤਾ-ਪਿਤਾ ਜਿਉਂਦੇ ਹਨ ਜਾਂ ਨਹੀਂ। ਮਾਤਾ-ਪਿਤਾ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਨ। 16 ਮਈ ਨੂੰ ਪਿਤਾ ਸਿਰ ‘ਤੇ ਦੁਪੱਟਾ ਲੈ ਕੇ ਮਾਂ ਨਾਲ ਜੰਮੂ ਆ ਗਏ। ਉਨ੍ਹਾਂ ਕਿਹਾ ਕਿ ਪੁਲਵਾਮਾ ਵਿਚ ਸਾਡਾ ਮਕਾਨ ਇੰਨਾ ਵੱਡਾ ਸੀ ਕਿ ਵਿਆਹ ਦੀਆਂ ਰਸਮਾਂ ਉਥੇ ਹੋ ਜਾਂਦੀਆਂ ਸਨ। ਹਾਲਾਤ ਨੇ ਸਾਨੂੰ ਇਕ ਕਮਰੇ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ। 1993 ਤਕ ਉਹ ਜੰਮੂ ਹੀ ਰਹੇ। ਫਿਰ ਉਹ ਦਿੱਲੀ ਚਲਾ ਗਿਆ। ਚਾਰ ਸਾਲ ਉਥੇ ਕੰਮ ਕੀਤਾ। 1997 ‘ਚ ਅੰਮਿ੍ਤਸਰ ਆ ਗਿਆ। ਉਹਨਾਂ ਕਿਹਾ 1989 ਵਿੱਚ ਸ਼ਾਮ ਨੂੰ ਮਸਜਿਦਾਂ ‘ਚੋਂ ਅਨਾਊਂਸਮੈਂਟ ਹੋਈ ਕਿ ਤੁਸੀਂ ਲੋਕ ਇਥੋਂ ਨਿਕਲ ਜਾਓ, ਹੁਣ ਤੁਹਾਡੇ ਲਈ ਇੱਥੇ ਕੁਝ ਵੀ ਸੁਰੱਖਿਅਤ ਨਹੀਂ। ਸਿਆਸਤਦਾਨਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ। ਸ੍ਰੀਨਗਰ ਵਿਚ ਜਸਟਿਸ ਨੀਲਮ ਕਾਂਤ ਗੰਜੂ ਨੂੰ ਸੜਕ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਕ ਔਰਤ ਗਿਰਿਜਾ ਨੂੰ ਕੁਪਵਾੜਾ ਵਿਚ ਆਰੇ ‘ਤੇ ਰੱਖ ਕੇ ਚੀਰਿਆ ਗਿਆ। ਭਾਜਪਾ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਵਕੀਲ ਕਸ਼ਮੀਰੀ ਤਿਲਕ ਲਾਲ ਤਪਲੂ ਦੀ ਜੇਕੇਐੇੱਲਐੱਫ ਨੇ ਹੱਤਿਆ ਕਰ ਦਿੱਤੀ। ਉਹ ਇਹ ਨਹੀਂ ਕਹਿੰਦੇ ਕਿ ਸਾਰੇ ਮੁਸਲਮਾਨ ਦੰਗਾਕਾਰੀ ਸਨ। ਛਠੀ ਸਿੰਘਪੁਰਾ ‘ਚ 32 ਸਿੱਖਾਂ ਨੂੰ ਲਾਈਨ ‘ਚ ਖੜ੍ਹੇ ਕਰ ਕੇ ਮਾਰ ਦਿੱਤਾ ਗਿਆ। ਕੁਝ ਮੁਸਲਮਾਨ ਜੋ ਭਾਰਤ ਨਾਲ ਸਨ, ਰਾਸ਼ਟਰੀ ਝੰਡੇ ਆਪਣੇ ਘਰਾਂ ‘ਤੇ ਲਗਾਉਂਦੇ ਸਨ, ਉਨ੍ਹਾਂ ਦੀ ਵੀ ਹੱਤਿਆ ਕਰ ਦਿੱਤੀ ਗਈ।
Comment here