ਅਜਬ ਗਜਬਖਬਰਾਂਦੁਨੀਆ

ਮਰੇ ਸੱਪ ਦੇ ਡੰਗ ਨੇ ਲਈ ਸ਼ੈੱਫ ਦੀ ਜਾਨ!!!

ਬੀਜਿੰਗ- ਕਿੰਨਾ ਅਜੀਬ ਲਗਦਾ ਹੈ, ਇਹ ਸੁਣਨਾ, ਪੜਨਾ ਕਿ ਮਰਿਆ ਸੱਪ ਵੀ ਡੰਗ ਸਕਦਾ ਹੈ ਤੇ ਕਿਸੇ ਦੀ ਜਾਨ ਲੈ ਸਕਦਾ ਹੈ, ਪਰ ਇਹ ਤਕਰੀਬਨ ਤਕਰੀਬਨ ਸੱਚ ਹੈ। ਹਾਲ ਹੀ ਵਿੱਚ ਚੀਨ ਤੋਂ ਆਏ ਇੱਕ ਮਾਮਲੇ ਵਿੱਚ ਇੱਕ ਰਸੋਈਏ ਨੂੰ ਕੋਬਰਾ ਸੱਪ  ਨੇ ਮਰਣ ਤੋਂ 20 ਮਿੰਟ ਬਾਅਦ ਡੰਗ ਕੇ ਮਾਰ ਦਿੱਤਾ।  ਦੱਖਣੀ ਚੀਨ ਵਿੱਚ ਕੋਬਰਾ ਸੱਪ ਦੀ ਖੱਲ ਤੋਂ ਬਣਿਆ ਸੂਪ ਬਹੁਤ ਉਤਸ਼ਾਹ ਨਾਲ ਪੀਤਾ ਜਾਂਦਾ ਹੈ। ਇਸ ਖਤਰਨਾਕ ਸੱਪ ਦੀ ਖੱਲ ਨੂੰ ਹਟਾਉਣ ਤੋਂ ਬਾਅਦ ਇਸ ਦਾ ਮੀਟ ਪਕਾਇਆ ਜਾਂਦਾ ਹੈ ਅਤੇ ਇਸ ਤੋਂ ਸੂਪ ਬਣਾਇਆ ਜਾਂਦਾ ਹੈ। ਪਰ ਚੀਨ ਦੇ ਫੋਸ਼ਨ ਵਿੱਚ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਲਈ, ਕੋਬਰਾ ਸੂਪ ਬਣਾਉਣਾ ਘਾਤਕ ਸਾਬਤ ਹੋਇਆ। ਪੇਂਗ ਨੇ ਆਪਣੇ ਰੈਸਟੋਰੈਂਟ ਵਿੱਚ ਕੋਬਰਾ ਸੂਪ ਸ਼ਾਮਲ ਕੀਤਾ ਸੀ। ਉਸਦੇ ਰੈਸਟੋਰੈਂਟ ਵਿੱਚ ਆਉਣ ਵਾਲੇ ਲੋਕ ਇਸ ਸੂਪ ਨੂੰ ਬਹੁਤ ਪਸੰਦ ਕਰਦੇ ਸਨ। ਘਟਨਾ ਵਾਲੇ ਦਿਨ, ਪੇਂਗ ਨੇ ਸੱਪ ਨੂੰ ਕੱਟ ਕੇ ਆਪਣੀ ਰਸੋਈ ਵਿੱਚ ਰੱਖਿਆ ਸੀ। ਪੇਂਗ ਨੇ ਕੋਬਰਾ ਦੀ ਗਰਦਨ ਨੂੰ ਵੱਖ ਕਰ ਦਿੱਤਾ ਅਤੇ ਬਾਕੀ ਸਰੀਰ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਦਿੱਤਾ। ਸੱਪ ਨੂੰ ਕੱਟਣ ਤੋਂ ਬਾਅਦ ਉਸਨੇ ਰਸੋਈ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੱਪ ਨੂੰ ਮਾਰਨ ਤੋਂ ਬਾਅਦ ਜਿਵੇਂ ਹੀ ਪੇਂਗ ਨੇ ਉਸਦਾ ਕੱਟਿਆ ਹੋਇਆ ਸਿਰ ਕੂੜੇਦਾਨ ਵਿੱਚ ਸੁੱਟਣ ਲਈ ਚੁੱਕਿਆ, ਸੱਪ ਨੇ ਉਸਨੂੰ ਡੰਗ ਮਾਰ ਦਿੱਤਾ। ਸਰੀਰ ਨਾਲੋਂ ਵੱਖ ਕੀਤੇ ਜਾਣ ਦੇ 20 ਮਿੰਟ ਬਾਅਦ ਵੀ ਸੱਪ ਦੀ ਸਿਰੀ ਵਿੱਚ ਜਾਨ ਬਾਕੀ ਸੀ,  ਅਤੇ ਪੇਂਗ ਉਸ ਦੇ ਡੰਗ ਮਗਰੋਂ ਦੇ ਜ਼ਹਿਰ ਨਾਲ ਮਰ ਗਿਆ।

ਯਾਦ ਰਹੇ ਸੰਸਾਰ ਵਿੱਚ ਹਰ ਸਾਲ, 1 ਲੱਖ ਤੋਂ ਵੱਧ ਲੋਕ ਸੱਪ ਦੇ ਕੱਟਣ ਕਾਰਨ ਮਰਦੇ ਹਨ।

Comment here