ਅਪਰਾਧਖਬਰਾਂ

ਮਰੀਜ਼ ਨੂੰ ਚੜ੍ਹਾ’ਤਾ ਐੱਚਆਈਵੀ ਖੂਨ, ਹੋਈ ਮੌਤ

ਹਸਪਤਾਲ ਨੂੰ ਦੇਣੀ ਪਵੇਗੀ ਦਸ ਲੱਖ ਰੁਪਏ ਨੁਕਸਾਨ ਪੂਰਤੀ
ਦੇਹਰਾਦੂਨ-ਇੱਥੋਂ ਦੇ ਨਿੱਜੀ ਹਸਪਤਾਲ ਨੇ ਮਰੀਜ਼ ਨੂੰ ਐੱਚਆਈਵੀ ਇਨਫੈਕਟਿਡ ਖੂਨ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਮਰੀਜ਼ ਐੱਚਆਈਵੀ ਇਨਫੈਕਟਿਡ ਹੋਇਆ ਤੇ ਉਸਦੀ ਮੌਤ ਹੋ ਗਈ। ਜ਼ਿਲ੍ਹਾ ਕੰਜ਼ਿਊਮਰ ਵਿਵਾਦ ਨਿਵਾਰਨ ਕਮਿਸ਼ਨ ਨੇ ਇਸ ਮਾਮਲੇ ’ਚ ਹਸਪਤਾਲ ਨੂੰ ਦਸ ਲੱਖ ਰੁਪਏ ਦੀ ਨੁਕਸਾਨ ਪੂਰਤੀ ਦਾ ਆਦੇਸ਼ ਦਿੱਤਾ ਹੈ। ਸਹਾਰਨਪੁਰ ਦੇ ਪਿੰਡ ਚੰਦਪੁਰ ਮਜਬਤਾ ਵਾਸੀ ਪੂਜਾ ਸ਼ਰਮਾ ਨੇ ਜ਼ਿਲ੍ਹਾ ਕੰਜ਼ਿਊਮਰ ਨਿਵਾਰਨ ਕਮਿਸ਼ਨ ’ਚ ਮੈਕਸ ਹਸਪਤਾਲ ਮੋਹਾਲੀ, ਸਿਨਰਜੀ ਇੰਸਟੀਚਿਊਟ ਆਫ ਮੈਡੀਕਲ ਸਾਈਂਸਿਜ਼ ਦੇਹਰਾਦੂਨ ਤੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਦੇ ਖਿਲਾਫ਼ ਸ਼ਿਕਾਇਤ ਦਾਇਰ ਕੀਤੀ।
ਔਰਤ ਦੇ ਮੁਤਾਬਕ ਉਨ੍ਹਾਂ ਦੇ ਪਤੀ ਅਨੁਜ ਸ਼ਰਮਾ ਪੇਟ ਦਰਦ ਨਾਲ ਪੀੜਤ ਸਨ। ਜਿਸ ’ਤੇ ਚਾਰ ਅਪ੍ਰੈਲ 2014 ਨੂੰ ਉਨ੍ਹਾਂ ਨੂੰ ਮੈਕਸ ਹਸਪਤਾਲ ਮੋਹਾਲੀ ’ਚ ਦਿਖਾਇਆ ਗਿਆ। ਜਿੱਥੇ ਜਾਂਚ ਮਗਰੋਂ ਉਨ੍ਹਾਂ ਦੇ ਦੋਵੇਂ ਗੁਰਦੇ ਖ਼ਰਾਬ ਦੱਸੇ ਗਏ ਤੇ ਡਾਕਟਰ ਨੇ ਗੁਰਦਾ ਟਰਾਂਸਪਲਾਂਟ ਦੀ ਸਲਾਹ ਦਿੱਤੀ। ਜਿਸ ’ਤੇ ਉਨ੍ਹਾਂ ਆਪਣਾ ਇਕ ਗੁਰਦਾ ਦੇਣ ਦਾ ਫੈਸਲਾ ਕੀਤਾ ਤੇ ਪੰਜ ਅਪ੍ਰੈਲ 2014 ਨੂੰ ਗੁਰਦਾ ਟਰਾਂਸਪਲਾਂਟ ਕੀਤਾ ਗਿਆ। 11 ਅਪ੍ਰੈਲ, 2014 ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਜੁਲਾਈ 2017 ’ਚ ਸਿਹਤ ਸਬੰਧੀ ਜਾਂਚ ਲਈ ਉਨ੍ਹਾਂ ਦੇ ਪਤੀ ਨੂੰ ਮੁੜ ਹਸਪਤਾਲ ’ਚ ਦਾਖਲ ਕਰਾਇਆ ਗਿਆ ਜਿਸ ’ਤੇ ਉਨ੍ਹਾਂ ’ਚ ਖੂਨ ਦੀ ਕਮੀ ਹੋਣਾ ਦੱਸਿਆ ਗਿਆ। ਇਸ ’ਤੇ ਹਸਪਤਾਲ ਦੇ ਬਲੱਡ ਬੈਂਕ ਤੋਂ ਲੈ ਕੇ ਦੋ ਯੂਨਿਟ ਖੂਨ ਚੜ੍ਹਾਇਆ ਗਿਆ। ਪਰ ਉਨ੍ਹਾਂ ਦੇ ਪਤੀ ਦੀ ਸਿਹਤ ’ਚ ਕੋਈ ਸੁਧਾਰ ਨਹੀਂ ਹੋਇਆ। ਜਿਸ ’ਤੇ ਉਹ ਪਤੀ ਨੂੰ ਵਾਪਸ ਲੈ ਆਈ। ਸਿਹਤ ਜ਼ਿਆਦਾ ਖਰਾਬ ਹੋਣ ’ਤੇ ਤਿੰਨ ਅਗਸਤ 2017 ਨੂੰ ਉਨ੍ਹਾਂ ਨੂੰ ਦੂਨ ਦੇ ਸਿਨਰਜੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਲਿਆਂਦਾ ਗਿਆ। ਜਿੱਥੇ ਪੰਜ ਅਗਸਤ 2017 ਨੂੰ ਉਨ੍ਹਾਂ ਦੀ ਮੌਤ ਹੋ ਗਈ। ਜਿਸਦਾ ਕਾਰਨ ਐੱਚਆਈਵੀ ਦੱਸਿਆ ਗਿਆ।
ਜਦਕਿ ਉਨ੍ਹਾਂ ਦੀ ਕਈ ਵਾਰੀ ਖੂਨ ਦੀ ਜਾਂਚ ਹੋਈ ਸੀ ਜਿਸ ਵਿਚ ਕਦੇ ਇਸ ਤਰ੍ਹਾਂ ਦਾ ਕੁਝ ਨਹੀਂ ਦਰਸਾਇਆ ਗਿਆ। ਦੱਸਿਆ ਗਿਆ ਕਿ ਮੈਕਸ ਹਸਪਤਾਲ ’ਚ ਖੂਨ ਚੜ੍ਹਾਇਆ ਗਿਆ ਖੂਨ ਇਨਫੈਕਟਿਡ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਇਕ ਬੇਟਾ ਤੇ ਇਕ ਬੇਟੀ ਹੈ। ਜਿਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪਤੀ ’ਤੇ ਸੀ। ਉੱਥੇ, ਉਨ੍ਹਾਂ ਦੇ ਇਲਾਜ ’ਤੇ ਕਰੀਬ ਪੰਜ ਲੱਖ ਰੁਪਏ ਦਾ ਖਰਚ ਆਇਆ। ਉਨ੍ਹਾਂ ਦੀ ਆਮਦਨ ਦਾ ਕੋਈ ਵੀ ਸਾਧਨ ਹੀਂ ਹੈ। ਪੰਜਾਬ ਮੈਡੀਕਲ ਕੌਂਸਲ ਦੀ ਰਿਪੋਰਟ ਤੋਂ ਇਹ ਗੱਲ ਸਾਬਿਤ ਹੋਈ ਕਿ ਖੂਨ ਇਨਫੈਕਟਿਡ ਸੀ ਤੇ ਇਸੇ ਕਾਰਨ ਮ੍ਰਿਤਕ ਐੱਚਆਈਵੀ ਇਨਫੈਕਟਿਡ ਹੋਇਆ। ਕਮਿਸ਼ਨ ਦੇ ਚੇਅਰਮੈਨ ਭੁਪਿੰਦਰ ਸਿੰਘ ਦੁਗਤਾਲ ਤੇ ਮੈਂਬਰ ਅਲਗਕਾ ਨੇਗੀ ਨੇ ਸਬੂਤਾਂ ਦੇ ਆਧਾਰ ’ਤੇ ਇਹ ਮੰਨਿਆ ਕਿ ਸਿਨਰਜੀ ਇੰਸਟੀਚਿਊਟ ਦੀ ਔਰਤ ਦੇ ਪਤੀ ਦੀ ਮੌਤ ’ਚ ਕੋਈ ਭੂਮਿਕਾ ਨਹੀਂ ਬਣਦੀ। ਉੱਥੇ, ਬੀਮਾ ਕੰਪਨੀ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਈ। ਅਜਿਹੇ ’ਚ ਉਨ੍ਹਾਂ ਨੂੰ ਦੋਸ਼ਮੁਕਤ ਕਰ ਦਿੱਤਾ ਗਿਆ। ਉੱਥੇ, ਮੈਕਸ ਹਸਪਤਾਲ ਨੂੰ 30 ਦਿਨਾਂ ਦੇ ਅੰਦਰ ਨੁਕਸਾਨਪੂਰਤੀ ਦੇ ਆਦੇਸ਼ ਦਿੱਤੇ ਹਨ।

Comment here