ਅਪਰਾਧਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਮਰੀਜ਼ਾਂ ਨਾਲ ਧੋਖਾਧੜੀ ਕਰਨ ’ਤੇ ਭਾਰਤੀ ਸੀ.ਈ.ਓ. ਨੂੰ ਸਜ਼ਾ

ਨਿਊਯਾਰਕ-ਭਾਰਤੀ ਮੂਲ ਦੇ ਸਾਬਕਾ ਸੀ.ਈ.ੳ ਰਮੇਸ਼ ਬਾਲਵਾਨੀ ਨੂੰ ਅਮਰੀਕੀ ਅਦਾਲਤ ਨੇ ਸਸਤੀ ਅਤੇ ਸਟੀਕ ਖ਼ੂਨ ਜਾਂਚ ਦਾ ਦਾਅਵਾ ਕਰਨ ਵਾਲੀ ਹੈਲਥਕੇਅਰ ਕੰਪਨੀ ਥੇਰਾਨੋਸ ਦੀ ਸੰਸਥਾਪਕ ਅਤੇ ਸੀ ਈ ਓ ਐਲਿਜ਼ਾਬੈਥ ਹੋਲਮੇਸ ਦੇ ਸਾਬਕਾ ਕਾਰੋਬਾਰੀ ਸਾਂਝੀਦਾਰ ਅਤੇ ਉਨ੍ਹਾਂ ਦੇ ਬੁਆਏਫਰੈਂਡ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਜਿਊਰੀ ਨੇ ਕੰਪਨੀ ਦੇ ਸਾਬਕਾ ਸੀ.ਈ.ੳ ਰਮੇਸ਼ ਬਾਲਵਾਨੀ ਨੂੰ ਤਕਰੀਬਨ 12 ਕੇਸਾਂ ਵਿੱਚ ਦੋਸ਼ੀ ਪਾਇਆ ਅਤੇ ਹਰ ਦੋਸ਼ ਲਈ ਉਸ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਐਲਿਜ਼ਾਬੈਥ ਹੋਲਮੇਸ ਨੂੰ ਨਿਵੇਸ਼ਕਾਂ ਨਾਲ ਧੋਖਾਧੜੀ ਦਾ ਪਹਿਲਾਂ ਹੀ ਦੋਸ਼ੀ ਪਾਇਆ ਜਾ ਚੁੱਕਾ ਹੈ। ਐਲਿਜ਼ਾਬੈਥ ਨੇ ਸੰਨ 2003 ਵਿੱਚ ਥੇਰਾਨੋਸ ਦੀ ਸਥਾਪਨਾ ਕੀਤੀ ਸੀ। 2015 ਵਿੱਚ ਵਾਲ ਸਟ੍ਰੀਟ ਜਨਰਲ ਨੇ ਥੇਰਾਨੋਸ ਤਕਨੀਕ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਸੀ।
ਅਮਰੀਕੀ ਨਿਆਂ ਵਿਭਾਗ ਮੁਤਾਬਕ ਐਲਿਜ਼ਾਬੈਥ ਅਤੇ ਬਾਲਵਾਨੀ ਨੇ ਇਸ਼ਤਿਹਾਰ ਅਤੇ ਲਾਲਚ ਦੇ ਕੇ ਡਾਟਕਰਾਂ ਤੇ ਰੋਗੀਆਂ ਨੂੰ ਥੇਰਾਨੋਸ ਖ਼ੂਨ ਜਾਂਚ ਲੈਬਾਰਟਰੀਜ਼ ਦੀਆਂ ਸੇਵਾਵਾਂ ਨੂੰ ਵਰਤਣ ਲਈ ਉਤਸ਼ਾਹਤ ਕੀਤਾ ਸੀ, ਇਹ ਜਾਣਦੇ ਹੋਏ ਵੀ ਕਿ ਥੇਰਾਨੋਸ ਤਕਨੀਕ ਕੁਝ ਖ਼ੂਨ ਜਾਂਚ ਲਈ ਭਰੋਸੇਮੰਦ ਅਤੇ ਸਟੀਕ ਨਤੀਜੇ ਨਹੀਂ ਦਿੰਦੀ।

Comment here