ਇਸਲਾਮਾਬਾਦ-ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੂੰ ਖ਼ੈਬਰ ਪਖਤੂਨਖਵਾ ਦੇ ਸਥਾਨਕ ਬਾਡੀਜ਼ ਚੋਣਾਂ ’ਚ ਆਪਣੇ ਖਰਾਬ ਪ੍ਰਦਰਸ਼ਨ ਅਤੇ ਦੋਸ਼ਪੂਰਨ ਆਰਥਿਕ ਨੀਤੀਆਂ ਕਾਰਨ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉੱਪ ਪ੍ਰਧਾਨ ਮਰੀਅਮ ਨਵਾਜ਼ ਨੇ ਖਰਾਬ ਸ਼ਾਸਨ ਅਤੇ ਮਹਿੰਗਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫਟਕਾਰ ਲਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਨੁੱਕੜ ਅਤੇ ਕੋਨੇ ’ਚ ਲੋਕ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ‘ਦਿ ਐਕਸਪ੍ਰੈੱਸ ਟ੍ਰਿਬਿਊਨਲ’ ਦੀ ਰਿਪੋਰਟ ਮੁਤਾਬਕ ਮਰੀਅਮ ਨੇ ਕਿਹਾ ਕਿ ਇਮਰਾਨ ਖਾਨ ਅਜੇ ਵੀ ਸਨਮਾਨ ਨਾਲ ਅਸਤੀਫ਼ਾ ਦੇਣ ਨਹੀਂ ਤਾਂ ਚੀਜ਼ਾਂ ਹੋਰ ਖਰਾਬ ਹੋ ਸਕਦੀਆਂ ਹਨ।
ਸੱਤਾਧਾਰੀ ਦਲ ’ਤੇ ਸ਼ਬਦੀ ਵਾਰ ਕਰਦੇ ਹੋਏ ਮਰੀਅਮ ਨੇ ਕਿਹਾ ਕਿ ਉਸ ਦੇ ਆਪਣੇ ਨੇਤਾ ਅਤੇ ਵਿਧਾਇਕ ਵੀ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰ ਰਹੇ ਹਨ। ‘ਦਿ ਐਕਸਪ੍ਰੈੱਸ ਟ੍ਰਿਬਿਊਨਲ’ ਦੀ ਰਿਪੋਰਟ ਮੁਤਾਬਕ ਜੋ ਲੋਕ ਤਹਿਰੀਕ-ਏ-ਇਨਸਾਫ ਦੇ ਮੰਚ ਤੋਂ ਚੋਣਾਂ ਲੜਨਗੇ, ਉਨ੍ਹਾਂ ਨੂੰ ਸਰਕਾਰ ਖ਼ਿਲਾਫ਼ ਵੱਧਦੇ ਜਨਤਾ ਦੇ ਗੁੱਸੇ ਕਾਰਨ ਹੈਲਮੇਟ ਪਹਿਨਣਾ ਹੋਵੇਗਾ।
Comment here