ਅਪਰਾਧਖਬਰਾਂ

ਮਮੂਲੀ ਵਿਵਾਦ ਮਗਰੋਂ ਮਹਿਲਾ ਮਜ਼ਦੂਰ ਤੇ ਸਾਥੀ ਨੇ ਪਾਇਆ ਤੇਜ਼ਾਬ

ਜਲੰਧਰ – ਅਪਰਾਧੀ ਮਾਨਸਿਕਤਾ ਵਾਲੇ ਕਿਸ ਕਦਰ ਬੇਡਰ ਹਨ ਕਿ ਕੰਮ ਵਾਲੀਆਂ ਥਾਵਾਂ ਤੇ ਵੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਲੰਧਰ ਦੇ ਫੋਕਲ ਪੁਆਇੰਟ ‘ਚ ਅੱਜ ਸਵੇਰੇ ਇਕ ਨਟ ਬੋਲਟ ਫੈਕਟਰੀ ਵਿਚ ਕੰਮ ਕਰਨ ਵਾਲੀ ਅਹਾਪਜ ਔਰਤ (50) ’ਤੇ ਓਥੇ ਹੀ ਕੰਮ ਕਰਨ ਵਾਲੇ ਨੌਜਵਾਨ (35) ਨੇ ਭਾਂਡੇ ਚ ਭਰ ਕੇ ਤੇਜ਼ਾਬ ਪਾ ਦਿੱਤਾ। ਉਸ ਦਾ ਚਿਹਰਾ ਅਤੇ ਸਰੀਰ ਦਾ ਉਪਰਲਾ ਹਿੱਸਾ ਬੁਰੀ ਤਰ੍ਹਾਂ ਝੁਲਸ ਗਿਆ । ਔਰਤ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਮੁਲਜ਼ਮ ਨੌਜਵਾਨ ਨੇ ਸਵੇਰੇ 9 ਵਜੇ  ਮਾਮੂਲੀ ਵਿਵਾਦ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ, ਜਿਸ ਮਗਰੋਂ ਓਥੇ ਹਾਜ਼ਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਬੁਰੀ ਤਰਾਂ ਕੁਟਮਾਰ ਕੀਤੀ ਤੇ ਫੇਰ  ਪੁਲਿਸ ਹਵਾਲੇ ਕਰ ਦਿੱਤਾ । ਔਰਤ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਦਾ ਬਿਆਨ ਨਹੀਂ ਲਿਆ ਜਾ ਸਕਿਆ। ਪੁਲਸ ਨੇ ਕੇਸ  ਦਰਜ ਕਰ ਲਿਆ ਹੈ, ਜਾਂਚ ਕੀਤੀ ਜਾ ਰਹੀ ਹੈ, ਫੈਕਟਰੀ ਦੀ ਸੀ ਸੀ ਟੀ ਵੀ ਫੁਟੇਜ ਖੰਘਾਲੀ ਜਾ ਰਹੀ ਹੈ।

 

Comment here