ਨਵੀਂ ਦਿੱਲੀ-ਸਿਆਸੀ ਮਤਭੇਦਾਂ ਦੇ ਬਾਵਜੂਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਬੇ ਤੋਂ ਖਾਸ ਕਿਸਮ ਦੇ ਅੰਬ ਭੇਜੇ ਗਏ ਹਨ। 12 ਸਾਲਾਂ ਦੀ ਰਵਾਇਤ ਉਤੇ ਚੱਲਦਿਆਂ ਇਸ ਸਾਲ ਵੀ ਸੀਐਮ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੂੰ ਮੌਸਮੀ ਫਲ ਭੇਜੇ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਇਹ ਖਾਸ ਕਿਸਮ ਦੇ ਅੰਬ ਬੁੱਧਵਾਰ ਸ਼ਾਮ ਨੂੰ ਭੇਜੇ ਗਏ ਸਨ। ਇੰਡੀਆ ਟੂਡੇ ਨੇ ਆਪਣੇ ਸਰੋਤ ਦੇ ਹਵਾਲੇ ਨਾਲ ਦੱਸਿਆ ਕਿ ਹਿਮਸਾਗਰ, ਫਾਜ਼ਲੀ, ਲੰਗੜਾ ਅਤੇ ਲਕਸ਼ਮਣ ਭੋਗ ਸਮੇਤ ਵੱਖ-ਵੱਖ ਕਿਸਮਾਂ ਦੇ ਅੰਬਾਂ ਦੇ ਚਾਰ ਕਿਲੋਗ੍ਰਾਮ ਸਜਾਵਟੀ ਬਕਸੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨਵੀਂ ਦਿੱਲੀ ਵਿੱਚ ਭੇਜੇ ਗਏ ਹਨ।
ਸੂਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ ਨੂੰ ਵੀ ਬੰਗਾਲ ਦੇ ਅੰਬਾਂ ਦੀ ਸਭ ਤੋਂ ਵਧੀਆ ਕਿਸਮਾਂ ਭੇਜੀਆਂ ਗਈਆਂ ਹਨ। ਪਿਛਲੇ ਸਾਲ ਮਮਤਾ ਬੈਨਰਜੀ ਨੇ ਕਾਂਗਰਸ ਨੇਤਾ ਅਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਖਾਸ ਕਿਸਮ ਦੇ ਅੰਬ ਭੇਜੇ ਸਨ।
ਮਮਤਾ ਬੈਨਰਜੀ ਨੇ ਪੀਐਮ ਮੋਦੀ ਨੂੰ ਭੇਜੇ ਖਾਸ ਕਿਸਮ ਦੇ ਅੰਬ


Comment here