ਸਿਆਸਤਖਬਰਾਂ

ਮਨੋਹਰ ਪਾਰਿਕਰ ਦਾ ਬੇਟਾ ਕਾਂਗਰਸ ਚ ਜਾਊ!!

ਪਣਜੀ-ਸੋਸ਼ਲ ਮੀਡੀਆ ’ਤੇ ਚਰਚਾ ਹੋ ਰਹੀ ਹੈ ਕਿ  ਭਾਜਪਾ ਦੇ ਸੀਨੀਅਰ ਆਗੂ ਅਤੇ ਗੋਆ ਦੇ ਮੁੱਖ ਮੰਤਰੀ ਰਹੇ ਮਰਹੂਮ ਮਨੋਹਰ ਪਾਰਿਕਰ ਦਾ ਬੇਟਾ ਉਤਪਲ ਪਾਰਿਕਰ ਭਾਜਪਾ ਦੀ ਕੱਟੜ ਵਿਰੋਧੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਮਿਲਣ ਵਾਲਾ ਹੈ। ਸਮਝਿਆ ਜਾਂਦਾ ਹੈ ਕਿ ਪਾਰਿਕਰ ਦਾ ਬੇਟਾ ਕਾਂਗਰਸ ਵਿਚ ਆਪਣੀ ਸਿਆਸੀ ਪਾਰੀ ਸ਼ੁਰੂ ਕਰ ਸਕਦਾ ਹੈ। ਭਾਜਪਾ ਦੇ ‘ਕਮਲ’ ਤੋਂ ਉਤਰ ਕੇ ਉਤਪਲ ਪਾਰਿਕਰ ਕਾਂਗਰਸ ਦਾ ‘ਹੱਥ’ ਅਚਾਨਕ ਹੀ ਨਹੀਂ ਫੜਨ ਜਾ ਰਿਹਾ। ਉਸ ਨੇ ਜੁਲਾਈ 2019 ਵਿਚ ਹੀ ਭਾਜਪਾ ਨਾਲ ਆਪਣੇ ਮਤਭੇਦ ਜਨਤਕ ਕਰ ਦਿੱਤੇ ਸਨ। 11 ਜੁਲਾਈ ਨੂੰ ਉਤਪਲ ਨੇ ਗੋਆ ਦੇ ਨਾਟਕੀ ਸਿਆਸੀ ਘਟਨਾਚੱਕਰ ’ਤੇ ਟਿੱਪਣੀ ਕਰਦਿਆਂ ਕਿਹਾ ਸੀ,‘‘ਮਨੋਹਰ ਪਾਰਿਕਰ ਨੇ ਆਪਣੀ ਸਿਆਸਤ ਵਿਚ ਭਰੋਸੇ ਦਾ ਜੋ ਰਾਹ ਸਥਾਪਤ ਕੀਤਾ ਸੀ, ਉਹ 17 ਮਾਰਚ ਨੂੰ ਖਤਮ ਹੋ ਗਿਆ।’’ ਦੱਸਣਯੋਗ ਹੈ ਕਿ 17 ਮਾਰਚ ਨੂੰ ਪਾਰਿਕਰ ਦੀ ਮੌਤ ਪਿੱਛੋਂ ਵਿਧਾਨ ਸਭਾ ਦੀਆਂ ਹੋਈਆਂ ਕਈ ਉਪ-ਚੋਣਾਂ ਦੌਰਾਨ ਉਤਪਲ ਨੂੰ ਪਹਿਲਾਂ ਪਣਜੀ ਦੀ ਆਪਣੇ ਪਿਤਾ ਦੀ ਸੀਟ ’ਤੇ ਪ੍ਰਤੀਨਿਧਤਾ ਕਰਨ ਲਈ ਸੂਚਨਾ ਦਿੱਤੀ ਗਈ ਸੀ ਪਰ ਅਚਾਨਕ ਪਾਰਟੀ ਨੇ ਉਨ੍ਹਾਂ ਦੀ ਥਾਂ ’ਤੇ ਸਿਧਾਰਥ ਕੁੰਕਾਲਿਨਕਰ ਨੂੰ ਟਿਕਟ ਦੇ ਦਿੱਤੀ ਸੀ।

Comment here