ਅਪਰਾਧਸਿਆਸਤਖਬਰਾਂ

ਮਨੀ ਲਾਂਡਰਿੰਗ ਮਾਮਲਾ-ਹਿਜ਼ਬੁਲ ਦੇ 4 ਅੱਤਵਾਦੀ ਦੋਸ਼ੀ ਕਰਾਰ

ਨਵੀਂ ਦਿੱਲੀ-ਦਿੱਲੀ ਦੀ ਇਕ ਅਦਾਲਤ ਦੇ ਸਾਹਮਣੇ ਹਿਜ਼ਬੁਲ ਮੁਜਾਹੀਦੀਨ ਨਾਲ ਜੁੜੇ 4 ਲੋਕਾਂ ਨੇ ਜੰਮੂ ਕਸ਼ਮੀਰ ਪ੍ਰਭਾਵਿਤ ਰਾਹਤ ਟਰੱਸਟ ਟੈਰਰ ਫੰਡਿੰਗ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਆਪਣਾ ਦੋਸ਼ ਸਵੀਕਾਰ ਕਰ ਲਿਆ। ਦੋਸ਼ੀਆਂ ਵਿਚ ਮੁਹੰਮਦ ਸ਼ਫੀ ਸ਼ਾਹ, ਤਾਲਿਬ ਲਾਲੀ, ਮੁਜ਼ੱਫਰ ਅਹਿਮਦ ਡਾਰ ਤੇ ਮੁਸ਼ਤਾਕ ਅਹਿਮਦ ਲੋਨ ਹਨ। ਦੋਸ਼ੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੇ ਟ੍ਰਾਇਲ ਸਬੰਧੀ ਕੋਈ ਦਾਅਵਾ ਨਹੀਂ ਕੀਤਾ ਅਤੇ ਈ.ਡੀ. ਵੱਲੋਂ ਉਨ੍ਹਾਂ ਖਿਲਾਫ ਲਾਏ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ।
ਅਦਾਲਤ 16 ਫਰਵਰੀ ਨੂੰ ਚਾਰਾਂ ਅੱਤਵਾਦੀਆਂ ਦੀ ਸਜ਼ਾ ’ਤੇ ਬਹਿਸ ਅਤੇ ਅਗਲੀ ਕਾਰਵਾਈ ਲਈ ਸੁਣਵਾਈ ਕਰੇਗੀ। ਏਜੰਸੀ ਵਲੋਂ ਪੇਸ਼ ਐਡਵੋਕੇਟ ਅਲੀ ਖਾਨ ਨੇ ਵੀ ਅਦਾਲਤ ਨੂੰ ਦੱਸਿਆ ਸੀ ਕਿ ਈ.ਡੀ. ਨੇ ਦੋਸ਼ੀ ਵਿਅਕਤੀਆਂ ਦੀਆਂ ਕਸ਼ਮੀਰ ‘ਚ ਕਈ ਜਾਇਦਾਦਾਂ ਕੁਰਕ ਕੀਤੀਆਂ ਸਨ। ਜੱਜ ਨੇ ਕਿਹਾ,”ਪ੍ਰਕਿਰਿਆ ਨੂੰ ਸਮਝਾਉਣ ਤੋਂ ਬਾਅਦ ਦੋਸ਼ੀਆਂ ਨੇ ਆਪਣਾ ਅਪਰਾਧ ਕਬੂਲ ਕੀਤਾ ਹੈ। ਸਾਰੇ ਦੋਸ਼ੀਆਂ ਦਾ ਪ੍ਰਤੀਨਿਧੀਤੱਵ ਉਨ੍ਹਾਂ ਦੇ ਵਕੀਲਾਂ ਨੇ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਕਿਰਿਆ ਅਤੇ ਅਪਰਾਧ ਕਬੂਲ ਕਰਨ ਦੇ ਨਤੀਜਿਆਂ ਤੋਂ ਜਾਣੂੰ ਕਰਵਾਇਆ।”

Comment here